Skip to main content

newslineexpres

Breaking News
Joe Rogan Podcasts You Must Listen
Home Crime ???? ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਇੱਕ ਹੋਰ ਮਰਾਠੀ ਭੱਜਿਆ 

???? ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਇੱਕ ਹੋਰ ਮਰਾਠੀ ਭੱਜਿਆ 

by Newslineexpres@1

???? ਸੁਨਿਆਰਿਆਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਇੱਕ ਹੋਰ ਮਰਾਠੀ ਭੱਜਿਆ 

???? ਪੰਜਾਬੀ ਸਵਰਨਕਾਰਾਂ ਨੂੰ ਪ੍ਰਵਾਸੀ ਠੱਗਾਂ ਤੋਂ ਬਚਾਅ ਲਈ ਕੋਈ ਢੁਕਵਾਂ ਹੱਲ ਕੱਢਿਆ ਜਾਵੇ : ਭੀਮ ਸੈਨ ਵਰਮਾ

   ਸਮਾਣਾ/ਪਟਿਆਲਾ, 8 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –  ਪਟਿਆਲਾ ਸ਼ਹਿਰ ਵਿੱਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰ ਕੇ ਭੱਜੇ ਮਰਾਠੀ ਸੁਨਿਆਰ ਨੂੰ ਅਜੇ ਤੱਕ ਪੁਲਿਸ ਨਹੀਂ ਲੱਭ ਸਕੀ ਜਾਂ ਲੱਭ ਨਹੀਂ ਰਹੀ ਅਤੇ ਹੁਣ ਇੱਕ ਹੋਰ ਸੁਨਿਆਰ ਮਰਾਠੀ ਵੱਲੋਂ, ਸਮਾਣਾ ਸ਼ਹਿਰ ਦੇ ਸੁਨਿਆਰ /ਸਰਾਫ ਦੁਕਾਨਦਾਰਾਂ ਤੇ ਹੋਰਾਂ ਨਾਲ ਕਰੋੜਾਂ ਦੀ ਠੱਗੀ ਮਾਰ ਕੇ ਭੱਜਣ ਦੀ ਖ਼ਬਰ ਸਮਾਣਾ ਸ਼ਹਿਰ ਵਿੱਚ ਅੱਗ ਵਾਂਗ ਫੈਲ ਰਹੀ ਹੈ। ਇੰਨਾ ਹੀ ਨਹੀਂ, ਉਸ ਲਾਪਤਾ ਮਰਾਠੀ ਨੌਜਵਾਨ ਦੀ ਭਾਲ ਉਸਦਾ ਪਿਓ ਘੱਟ ਤੇ ਹੋਰ ਲੋਕ ਜ਼ਿਆਦਾ ਕਰ ਰਹੇ ਹਨ। ਸੋਸ਼ਲ ਮੀਡੀਆ ਉੱਤੇ ਵੀ ਲੋਕ ਉਸ ਮਰਾਠੀ ਲੜਕੇ ਦੀ ਭਾਲ ਲਈ ਫ਼ੋਟੋਆਂ ਸਮੇਤ ਪੋਸਟਾਂ ਪਾ ਰਹੇ ਹਨ।

   ਦੱਸਿਆ ਜਾਂਦਾ ਹੈ ਕਿ ਕਈ ਸਾਲ ਪਹਿਲਾਂ ਇੱਕ ਮਰਾਠੀ ਵਿਅਕਤੀ ਸੁਨਿਆਰ ਦਾ ਕੰਮ ਕਰਨ ਲਈ ਸਮਾਣਾ ਸ਼ਹਿਰ ਵਿੱਚ ਆਇਆ ਸੀ ਜਿਸਨੇ ਸਰਾਫਾ ਸਮਾਣਾ ਬਾਜ਼ਾਰ ਵਿੱਚ ਸੋਨੇ ਦਾ ਕੰਮ ਕਰਨ ਲਈ ਦੁਕਾਨ ਕੀਤੀ ਸੀ। ਅਕਸਰ ਚਰਚਾ ਵਿੱਚ ਰਹੇ ਇਸ ਮਰਾਠੀ ਵਿਅਕਤੀ ਦਾ ਲੜਕਾ ਹੁਣ ਲਾਪਤਾ ਦੱਸਿਆ ਜਾ ਰਿਹਾ ਹੈ।

   ਪਟਿਆਲਾ ਤੇ ਸਮਾਣਾ ਦੇ ਬਾਜ਼ਾਰ ਵਿੱਚ ਚਰਚਾ ਚੱਲ ਰਹੀ ਹੈ ਕਿ ਉਹ ਲੜਕਾ ਕਈ ਲੋਕਾਂ / ਸੁਨਿਆਰਿਆਂ ਤੋਂ ਕਰੋੜਾਂ ਰੁਪਏ ਦਾ ਸੋਨਾ ਤੇ ਪੈਸਾ ਲੈਕੇ ਫਰਾਰ ਹੋ ਗਿਆ ਹੈ। ਕਿਹਾ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਉਹ ਘਰੋਂ ਚਲਾ ਗਿਆ, ਕੋਈ ਪਹਿਲਾਂ ਉਸਨੂੰ ਫਤਿਹਪੁਰ ਤੱਕ ਛੱਡ ਕੇ ਗਿਆ ਤੇ ਉਸ ਤੋਂ ਬਾਅਦ ਉਹ ਕਿਸੇ ਨਾਲ ਗੱਡੀ ਵਿਚ ਚਲਾ ਗਿਆ ਹੋਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਵੇਲੇ ਉਸਨੇ ਵਿਦੇਸ਼ ਰਹਿੰਦੇ ਆਪਣੇ ਭਰਾ ਨਾਲ ਗੱਲ ਵੀ ਕੀਤੀ ਸੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਲੜਕਾ ਆਪਣੇ ਪਿਉ ਦੀ ਮਿਲੀਭੁਗਤ ਨਾਲ ਕਰੋੜਾਂ ਦਾ ਸੋਨਾ ਆਦਿ ਲੈਕੇ ਫਰਾਰ ਹੋਇਆ ਹੈ, ਕਿਉਂਕਿ ਉਸਦੇ ਪਿਓ ਨੂੰ ਇੰਨਾ ਫ਼ਿਕਰ ਨਹੀਂ ਜਿੰਨਾ ਫ਼ਿਕਰ ਠੱਗੀ ਦੇ ਸ਼ਿਕਾਰ ਲੋਕਾਂ ਨੂੰ ਹੋਇਆ ਪਿਆ ਹੈ। 

   ਇਹ ਵੀ ਚਰਚਾ ਹੋ ਰਹੀ ਹੈ ਕਿ ਲਾਪਤਾ ਹੋਏ ਲੜਕੇ ਦਾ ਪਿਤਾ, ਠੱਗੇ ਗਏ ਲੋਕਾਂ ਨੂੰ ਧਮਕੀਆਂ ਦੇਣ ਦੀ ਕੋਸ਼ਿਸ ਕਰ ਰਿਹਾ ਹੈ ਕਿ ਜੇਕਰ ਉਸਦੇ ਲੜਕੇ ਨੂੰ ਕੁਝ ਹੋ ਗਿਆ ਤਾਂ ਉਹ ਉਸਦੇ ਜਿੰਮੇਵਾਰ ਹੋਣਗੇ।

   ਪੁਲਿਸ ਦੇ ਅਸਪਸ਼ਟ ਸੂਤਰਾਂ ਅਨੁਸਾਰ ਕੁਝ ਲੋਕਾਂ ਵੱਲੋਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਕੋਈ ਮਾਮਲਾ ਦਰਜ਼ ਨਹੀਂ ਕਰਵਾਇਆ ਗਿਆ ਹੈ।

   ਹੁਣ ਇਹ ਵੀ ਚਰਚਾ ਹੋ ਰਹੀ ਹੈ ਕਿ ਉਕਤ ਲਾਪਤਾ ਹੋਏ ਮਰਾਠੀ ਦਾ ਪਿਓ ਵੀ ਝੂਠੀਆਂ ਸ਼ਿਕਾਇਤਾਂ ਕਰਨ ਦਾ ਆਦੀ ਹੈ ਤੇ ਝੂਠ ਬੋਲ ਕੇ ਲੋਕਾਂ ਨੂੰ ਧਮਕਾਉਂਦਾ ਦਿੰਦਾ ਰਿਹਾ ਹੈ ਤੇ ਬਲੈਕ ਮੇਲ ਕਰਦਾ ਰਿਹਾ ਹੈ ਤੇ ਹੁਣ ਆਪਣੇ ਲੜਕੇ ਦੇ ਲਾਪਤਾ ਹੋਣ ਤੋਂ ਬਾਅਦ ਵੀ ਧਮਕਾ ਰਿਹਾ ਹੈ।

   ਪਟਿਆਲਾ ਸ਼ਹਿਰ ਦੇ ਕੁਝ ਸਵਰਨਕਾਰਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਕਾਰੀਗਰ ਕਈ ਵਾਰੀ ਵੱਖ ਵੱਖ ਸ਼ਹਿਰਾਂ ਤੋਂ ਲੱਖਾਂ ਕਰੋੜਾਂ ਦੀਆਂ ਠੱਗੀ ਮਾਰ ਕੇ ਲਾਪਤਾ ਹੋ ਜਾਂਦੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਸਵਰਨਕਾਰਾਂ ਨੂੰ ਇਨ੍ਹਾਂ ਠੱਗਾਂ ਤੋਂ ਬਚਾਅ ਲਈ ਕੋਈ ਢੁਕਵਾਂ ਹੱਲ ਕੱਢਿਆ ਜਾਵੇ ਤੇ ਪੁਲਿਸ ਦੋਸ਼ੀਆਂ ਨੂੰ ਕਾਬੂ ਕਰੇ।  Newsline Express

Related Articles

Leave a Comment