newslineexpres

Home Information ???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ 79ਵਾਂ ਆਜ਼ਾਦੀ ਦਿਹਾੜਾ

???? ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ 79ਵਾਂ ਆਜ਼ਾਦੀ ਦਿਹਾੜਾ

by Newslineexpres@1

ਪਟਿਆਲਾ, 15 – ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਸਕੂਲ ਵਿੱਚ 79ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਫਲੈਗ ਹੋਸਟ ਐਨਸੀਸੀ ਵਿਦਿਆਰਥੀ ਈਸ਼ਾ ਵਰਮਾ ਅਤੇ ਦਿਸ਼ਾ ਸ਼ਰਮਾ ਨੇ ਕਰਵਾਇਆ।

ਇਸ ਮੌਕੇ ‘ਤੇ ਐਨ.ਸੀ.ਸੀ., ਐਨ.ਐੱਸ.ਐੱਸ., ਸਕਾਊਟਿੰਗ ਅਤੇ ਗਰਲ ਗਾਈਡਸ ਦੀਆਂ ਟੂਕੜੀਆਂ ਨੇ ਪਰੇਡ ਕੀਤੀ। ਪਰੇਡ ਦੀ ਅਗਵਾਈ ਏ.ਐਨ.ਓ ਸਚਨਾ ਸ਼ਰਮਾ, ਰਵਿੰਦਰ ਕੌਰ, ਦੀਪਕ ਸੋਨੀ ਨੇ ਕੀਤੀ। ਪ੍ਰਿੰਸੀਪਲ ਸਰਲਾ ਭਟਨਾਗਰ ਨੇ ਉਤਸ਼ਾਹੀ ਸੰਬੋਧਨ ਵਿੱਚ ਸੈਨਿਕਾਂ ਦੇ ਬਲੀਦਾਨ ਨੂੰ ਯਾਦ ਕਰਨ, ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਅਤੇ ਦੇਸ਼ ਦੀ ਤਰੱਕੀ ਵਿੱਚ ਸਰਗਰਮ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਵਿਦਿਆਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ  ਪੇਸ਼ਕਾਰੀਆਂ ਪੇਸ਼ ਕੀਤੀਆਂ।

Related Articles

Leave a Comment