Skip to main content

newslineexpres

Joe Rogan Podcasts You Must Listen
Home ਪੰਜਾਬ ???? ਭਾਖੜਾ ਡੈਮ ਤੋਂ ਪਾਣੀ ਛੱਡਣ ਦੇ ਹੁਕਮ, 3 ਵਜੇ ਖੋਲ੍ਹੇ ਜਾਣਗੇ ਫਲੱਡ ਕੰਟਰੋਲ ਗੇਟ

???? ਭਾਖੜਾ ਡੈਮ ਤੋਂ ਪਾਣੀ ਛੱਡਣ ਦੇ ਹੁਕਮ, 3 ਵਜੇ ਖੋਲ੍ਹੇ ਜਾਣਗੇ ਫਲੱਡ ਕੰਟਰੋਲ ਗੇਟ

by Newslineexpres@1

ਨੰਗਲ, 19 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਭਾਖੜਾ ਨੰਗਲ ਪਨਬਿਜਲੀ ਪ੍ਰੋਜੈਕਟ ਦੇ ਭਾਖੜਾ ਡੈਮ ਤੋਂ ਕੰਟਰੋਲ ਢੰਗ ਨਾਲ ਪਾਣੀ ਛੱਡਣ ਦੀ ਪਲਾਨ ਤਿਆਰ ਹੋ ਚੁੱਕਾ ਹੈ। ਸੀਨੀਅਰ ਡਿਜ਼ਾਈਨ ਇੰਜੀਨੀਅਰ ਜਲ ਰੈਗੂਲੇਟਰੀ ਬੀਬੀਐਮਬੀ ਨੰਗਲ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ 19 ਅਗਸਤ 2025 ਨੂੰ ਦੁਪਹਿਰ 2 ਵਜੇ ਤੋਂ ਡੈਮ ਦੇ ਗੇਟ ਲੜੀਵਾਰ ਖੋਲ੍ਹੇ ਜਾਣਗੇ। ਫਲਡ ਕੰਟਰੋਲ ਗੇਟ ਪਹਿਲੇ ਪੜਾਅ ‘ਚ 3 ਵਜੇ 1 ਫੁੱਟ, ਦੂਜੇ ਪੜਾਅ ‘ਚ 4 ਵਜੇ 2 ਫੁੱਟ ਤੇ ਤੀਜੇ ਪੜਾਅ ‘ਚ 5 ਵਜੇ ਤਕ 3 ਫੁਟ ਤਕ ਖੋਲ੍ਹੇ ਜਾਣਗੇ।
ਬੀਬੀਐਮਬੀ ਪ੍ਰਸ਼ਾਸਨ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਪੂਰੀ ਕੀਤੀ ਜਾ ਸਕੇ।
ਬੀਬੀਐਮਬੀ ‘ਚ ਦਰਜ ਅੰਕੜਿਆਂ ਅਨੁਸਾਰ, ਮੰਗਲਵਾਰ ਸਵੇਰੇ 6:00 ਵਜੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1665.06 ਫੁੱਟ ਤਕ ਪਹੁੰਚ ਚੁਕਾ ਹੈ। ਡੈਮ ਦੀ ਆਮ ਜਲ ਭੰਡਾਰਣ ਸਮਰੱਥਾ 1680 ਫੁੱਟ ਹੈ।
ਭਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮੰਗਲਵਾਰ ਸਵੇਰੇ ਡੈਮ ਦਾ ਲੈਵਲ 1665.06 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਦਿਨ 1631.06 ਫੁੱਟ ਸੀ। ਇਸ ਵਾਰ ਦਾ ਲੈਵਲ ਔਸਤ ਤੋਂ ਵੱਧ ਹੈ। ਭਾਖੜਾ ਡੈਮ ਦੀ ਲਾਈਵ ਸਟੋਰੇਜ ਸਮਰੱਥਾ ਦਾ 87 ਪ੍ਰਤੀਸ਼ਤ ਹਿੱਸਾ ਭਰਿਆ ਹੋਇਆ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 62 ਪ੍ਰਤੀਸ਼ਤ ਸੀ। ਡੈਮ ‘ਚ ਇਸ ਸਮੇਂ 4.94 ਬਿਲੀਅਨ ਕਿਊਬਿਕ ਮੀਟਰ (BCM) ਪਾਣੀ ਇਕੱਤਰ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਇਹ 3.48 ਬੀਸੀਐਮ ਸੀ। ਭਾਖੜਾ ਡੈਮ ਤੋਂ ਇਸ ਸਮੇਂ 65617 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ ਇਸੇ ਦਿਨ ਇਹ 43294 ਕਿਊਸਿਕ ਸੀ।

Related Articles

Leave a Comment