???? ਪਟਿਆਲਾ ਵਿੱਚ ਸ੍ਰੀ ਗਣਪਤੀ ਉਤਸਵ ਦੀ ਧੂਮ; ਸਵਰਨਕਾਰ ਸੰਘ ਦੇ ਅਹੁਦੇਦਾਰਾਂ ਦਾ ਕੀਤਾ ਸਨਮਾਨ
ਪਟਿਆਲਾ, 2 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਸ਼ਹਿਰ ਵਿੱਚ ਸ੍ਰੀ ਗਣਪਤੀ ਉਤਸਵ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਟਿਆਲਾ ਸ਼ਹਿਰ ਦੇ ਅਦਾਲਤ ਬਾਜ਼ਾਰ ਅਤੇ ਕਿਲ੍ਹਾ ਚੌਕ ਇਲਾਕਿਆਂ ਵਿਖੇ ਸ਼ਰਧਾ ਨਾਲ ਆਯੋਜਿਤ ਕੀਤੇ ਜਾ ਰਹੇ ਸਮਾਗਮਾਂ ਦੌਰਾਨ ਸਵਰਨਕਾਰ ਸੰਘ ਦੇ ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਅਤੇ ਤਹਿਸੀਲ ਪਟਿਆਲਾ ਦੇ ਪ੍ਰਧਾਨ ਪਰਵੀਨ ਕੁਮਾਰ ਲੱਕੀ ਅਤੇ ਹੋਰ ਅਹੁਦੇਦਾਰਾਂ ਨੇ ਸ੍ਰੀ ਗਣੇਸ਼ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਦਾ ਮਰਾਠਾ ਐਸੋਸੀਏਸ਼ਨ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਅਤੇ ਸਨਮਾਨ ਕੀਤਾ ਗਿਆ।


ਇਸ ਦੌਰਾਨ ਉਪਰੋਕਤ ਦੇ ਨਾਲ ਅਸ਼ੋਕ ਕੁਮਾਰ ਵਰਮਾ ਭੱਪ, ਕ੍ਰਿਸ਼ਨ ਲਾਲ, ਪਵਨ ਕੁਮਾਰ, ਸਚਿਨ ਵਰਮਾ, ਤਵਿੰਦਰ ਕੁਮਾਰ, ਰਵੀਨ ਕੁਮਾਰ, ਭੂਸ਼ਨ ਕੁਮਾਰ, ਸਰਬਜੀਤ ਸਿੰਘ, ਬੀਰ ਚੰਦ ਖੁਰਮੀ ਤੇ ਹੋਰ ਅਹੁਦੇਦਾਰ ਮੌਜ਼ੂਦ ਸਨ।Newsline Express
