Skip to main content

newslineexpres

Joe Rogan Podcasts You Must Listen
Home Information ???? ਪਟਿਆਲਾ ਸੈਂਟ੍ਰਲ ਜੇਲ੍ਹ ’ਚ ਹਵਾਲਾਤੀ ਵੱਲੋਂ ਸਾਬਕਾ ਪੁਲਿਸ ਅਧਿਕਾਰੀਆਂ ’ਤੇ ਜਾਨਲੇਵਾ ਹਮਲਾ, 3 ਜ਼ਖ਼ਮੀ

???? ਪਟਿਆਲਾ ਸੈਂਟ੍ਰਲ ਜੇਲ੍ਹ ’ਚ ਹਵਾਲਾਤੀ ਵੱਲੋਂ ਸਾਬਕਾ ਪੁਲਿਸ ਅਧਿਕਾਰੀਆਂ ’ਤੇ ਜਾਨਲੇਵਾ ਹਮਲਾ, 3 ਜ਼ਖ਼ਮੀ

by Newslineexpres@1

ਪਟਿਆਲਾ, 10 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇੱਕ ਹਵਾਲਾਤੀ ਨੇ ਸਾਬਕਾ ਪੁਲਿਸ ਅਧਿਕਾਰੀਆਂ ਉੱਤੇ ਰਾਡ ਨਾਲ ਹਮਲਾ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸੂਰੀ ਕਤਲਕਾਂਡ ਵਿੱਚ ਬੰਦ ਸੰਦੀਪ ਸਿੰਘ ਸੰਨੀ ਨੇ ਸਾਬਕਾ ਡੀਐਸਪੀ ਗੁਰਬਚਨ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ ਅਤੇ ਇੰਸਪੈਕਟਰ ਸੂਬਾ ਸਿੰਘ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਤਿੰਨੋਂ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਤਿੰਨਾਂ ਦਾ ਇਲਾਜ ਜਾਰੀ ਹੈ। ਇਹ ਘਟਨਾ ਦੁਪਹਿਰ ਲਗਭਗ 12 ਵਜੇ ਵਾਪਰੀ ਦੱਸੀ ਜਾ ਰਹੀ ਹੈ।

Newsline Express

Related Articles

Leave a Comment