Skip to main content

newslineexpres

Breaking News
Joe Rogan Podcasts You Must Listen
Home Crime ???? ਜਲੰਧਰ ਵਿੱਚ ਮੁਸਲਿਮ ਸਮਾਜ ਦੇ ਜਲੂਸ ਦੌਰਾਨ ਹਿੰਦੂ ਨੌਜਵਾਨ ਦੀ ਕੁੱਟਮਾਰ ਦੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਨਿਖੇਧੀ

???? ਜਲੰਧਰ ਵਿੱਚ ਮੁਸਲਿਮ ਸਮਾਜ ਦੇ ਜਲੂਸ ਦੌਰਾਨ ਹਿੰਦੂ ਨੌਜਵਾਨ ਦੀ ਕੁੱਟਮਾਰ ਦੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਨਿਖੇਧੀ

by Newslineexpres@1

???? ਜਲੰਧਰ ਵਿੱਚ ਮੁਸਲਿਮ ਸਮਾਜ ਦੇ ਜਲੂਸ ਦੌਰਾਨ ਹਿੰਦੂ ਨੌਜਵਾਨ ਦੀ ਕੁੱਟਮਾਰ ਦੀ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਨਿਖੇਧੀ

???? ਦੋਸ਼ੀਆਂ ਨੂੰ ਪੁਲਿਸ ਤੁਰੰਤ ਗਿਰਫ਼ਤਾਰ ਕਰੇ: ਪਵਨ ਗੁਪਤਾ

ਪਟਿਆਲਾ, 5 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ –    ਜਲੰਧਰ ਦੇ ਵਿੱਚ ਬੀਤੇ ਦਿਨ ਮੁਸਲਮਾਨ ਸਮਾਜ ਵੱਲੋਂ ਕੱਢੇ ਗਏ ਜਲੂਸ ਦੌਰਾਨ ਇਕ ਵਿਅਕਤੀ ਵੱਲੋਂ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ‘ਤੇ ਉਸਦੀ ਮਾਰਕੁੱਟ ਕਰਨ ਦੇ ਮਾਮਲੇ ਸਬੰਧੀ ਸ਼ਿਵ ਸੈਨਾ ਹਿੰਦੁਸਤਾਨ ਨੇ ਕੜੀ ਨਿੰਦਾ ਕੀਤੀ ਹੈ। ਹਿੰਦੂ ਨੌਜਵਾਨ ਦੀ ਮਾਰਕੁੱਟ ਦੌਰਾਨ ਸਥਾਨਕ ਜਲੰਧਰ ਪੁਲਿਸ ਦਾ ਮੂਕ ਦਰਸ਼ਕ ਬਣੇ ਰਹਿਣਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਸੀ।   ਸ਼ਿਵ ਸੈਨਾ ਹਿੰਦੂਸਤਾਨ ਸੁਪ੍ਰੀਮੋ ਪਵਨ ਗੁਪਤਾ ਨੇ ਕਿਹਾ ਹੈ ਕਿ ਪੰਜਾਬ ਕੋਈ ਤਾਲਿਬਾਨ ਰਾਜ ਨਹੀਂ ਹੈ ਜਿੱਥੇ ਜੈ ਸ਼੍ਰੀ ਰਾਮ ਨਾਅਰਾ ਲਗਾਉਣ ਦੀ ਮਨਾਹੀ ਹੋਵੇ। ਜਲੰਧਰ ਸ਼ਹਿਰ ਵਿੱਚ ਇੱਕ ਮੁਸਲਿਮ ਭੀੜ ਦੁਆਰਾ ਜੈ ਸ਼੍ਰੀ ਰਾਮ ਦਾ ਜਾਪ ਕਰਨ ਲਈ ਇੱਕ ਹਿੰਦੂ ਨੌਜਵਾਨ ਦੀ ਕੁੱਟਮਾਰ ਕਰਨਾ ਬਿਲਕੁਲ ਨਿੰਦਣਯੋਗ ਹੈ ਅਤੇ ਸਹਿਣਯੋਗ ਨਹੀਂ ਹੈ। ਜਲੰਧਰ ਪੁਲਿਸ ਨੂੰ ਤੁਰੰਤ ਅਜਿਹੇ ਗੈਰ-ਸਮਾਜਿਕ ਸ਼ਰਾਰਤੀ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਸ਼ਾਂਤ ਮਾਹੌਲ ਕਿਸੇ ਵੀ ਤਰ੍ਹਾਂ ਨਾ ਵਿਗੜ ਜਾਵੇ। ਸ਼ਿਵ ਸੈਨਾ ਹਿੰਦੂਸਤਾਨ ਦਾ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਸਮੂਹ ਹਿੰਦੂ ਸਮਾਜ ਨੂੰ ਪੰਜਾਬ ਪੱਧਰ ‘ਤੇ ਰੋਸ ਮਾਰਚ ਕਰਨ ਲਈ ਅੱਗੇ ਆਉਣਾ ਪਵੇਗਾ।
Newsline Express

Related Articles

Leave a Comment