newslineexpres

Home Chandigarh ???? ਚੰਡੀਗੜ੍ਹ ’ਚ ADGP ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

???? ਚੰਡੀਗੜ੍ਹ ’ਚ ADGP ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

by Newslineexpres@1

???? ਚੰਡੀਗੜ੍ਹ ’ਚ ਏ.ਡੀ.ਜੀ.ਪੀ. ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ

ਚੰਡੀਗੜ੍ਹ, 7 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ  – ਚੰਡੀਗੜ੍ਹ ਦੇ ਸੈਕਟਰ – 11 ਵਿਚ ਹਰਿਆਣਾ ਪੁਲਿਸ ਦੇ ਇਕ ਸੀਨੀਅਰ IPS ਅਧਿਕਾਰੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਅਤੇ ਉਸਦੀ ਮੌਤ ਹੋ ਗਈ ਹੈ। ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ। ਚੰਡੀਗੜ੍ਹ ਪੁਲਿਸ ਦੀ ਐਸ.ਐਸ.ਪੀ., ਸੀ.ਐਫ਼.ਐਸ.ਐਲ. ਅਤੇ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚ ਗਈ। ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਦੇ ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਏ.ਡੀ.ਜੀ.ਪੀ. ਵਾਈ ਪੂਰਨ ਕੁਮਾਰ ਕੁਝ ਦਿਨ ਪਹਿਲਾਂ ਰੋਹਤਕ ਦੇ ਸੁਨਾਰੀਆ ਵਿਚ ਤਾਇਨਾਤ ਸਨ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ-11 ਸਥਿਤ ਆਪਣੇ ਬੰਗਲੇ ਵਿਚ ਖੁਦਕੁਸ਼ੀ ਕਰ ਲਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੀ ਪਤਨੀ ਹਰਿਆਣਾ ਵਿਚ ਆਈ.ਏ.ਐਸ. ਹਨ ਅਤੇ ਉਹ ਇਸ ਸਮੇਂ ਜਾਪਾਨ ਦੇ ਦੌਰੇ ’ਤੇ ਹੈ।

Newsline Express

Related Articles

Leave a Comment