Skip to main content

newslineexpres

Joe Rogan Podcasts You Must Listen
Home Bollywood ???? ਗਾਇਕ ਖਾਨ ਸਾਬ੍ਹ ਨੂੰ ਮੁੜ ਸਦਮਾ, ਮਾਂ ਮਗਰੋਂ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

???? ਗਾਇਕ ਖਾਨ ਸਾਬ੍ਹ ਨੂੰ ਮੁੜ ਸਦਮਾ, ਮਾਂ ਮਗਰੋਂ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

by Newslineexpres@1

???? ਗਾਇਕ ਖਾਨ ਸਾਬ੍ਹ ਨੂੰ ਮੁੜ ਸਦਮਾ, ਮਾਂ ਮਗਰੋਂ ਹੁਣ ਪਿਤਾ ਦਾ ਵੀ ਹੋਇਆ ਦਿਹਾਂਤ

ਜਲੰਧਰ, 13 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਮਸ਼ਹੂਰ ਗਾਇਕ ਖਾਨ ਸਾਬ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਅਜਿਹੇ ਵਿਚ ਇਸ ਦੁੱਖ ਤੋਂ ਅਜੇ ਗਾਇਕ ਉਭਰ ਵੀ ਨਹੀਂ ਸਕਿਆ ਸੀ ਕਿ ਹੁਣ ਉਸ ਨੂੰ ਇੱਕ ਹੋਰ ਸਦਮਾ ਲੱਗ ਗਿਆ। ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਖਾਨ ਸਾਬ ਦੇ ਪਿਤਾ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਗਾਇਕ ਦੇ ਘਰ ਵਿਚ ਇੱਕ ਵਾਰ ਫਿਰ ਸੋਗ ਦੀ ਲਹਿਰ ਛਾ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਖਾਨ ਸਾਬ੍ਹ ਦੀ ਮਾਂ, ਪਰਵੀਨ ਬੇਗਮ, ਦਾ ਸਿਰਫ਼ 17 ਦਿਨ ਪਹਿਲਾਂ ਹੀ ਦਿਹਾਂਤ ਹੋਇਆ ਸੀ। ਖਾਨ ਸਾਬ੍ਹ ਦੇ ਪਿਤਾ ਇਸ ਗੱਲ ਤੋਂ ਬਹੁਤ ਦੁਖੀ ਸਨ। ਖਾਨ ਸਾਬ੍ਹ ਨੇ ਕੈਨੇਡਾ ਵਿੱਚ ਆਪਣਾ ਸ਼ੋਅ ਰੱਦ ਕਰ ਦਿੱਤਾ ਤੇ ਕਪੂਰਥਲਾ ਵਾਪਸ ਆ ਗਏ ਸਨ ਅਤੇ ਆਪਣੀ ਮਾਂ ਨੂੰ ਸਪੁਰਦ-ਏ-ਖਾਕ ਦਿੱਤਾ। ਪਰਿਵਾਰਕ ਸੂਤਰਾਂ ਮੁਤਾਬਕ ਖਾਨ ਸਾਬ੍ਹ ਦੇ ਪਿਤਾ ਨੂੰ ਕੱਲ੍ਹ ਮੰਗਲਵਾਰ (14 ਅਕਤੂਬਰ) ਨੂੰ ਪਿੰਡ ਭੰਡਾਲ ਦੋਨਾ ਵਿੱਚ ਦਫ਼ਨਾਇਆ ਜਾਵੇਗਾ।

Related Articles

Leave a Comment