newslineexpres

Home Bollywood ???? ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ

???? ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ

by Newslineexpres@1

???? ਪ੍ਰਸਿੱਧ ਅਦਾਕਾਰ ਸਤੀਸ਼ ਸ਼ਾਹ ਦਾ ਦਿਹਾਂਤ

ਮੁੰਬਈ, 25 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ  –        ਬਾਲੀਵੁੱਡ ਤੇ ਟੀਵੀ ਐਕਟਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਕ ਸਤੀਸ਼ ਕਿਡਨੀ ਨਾਲ ਜੁੜੀ ਬੀਮਾਰੀ ਨਾਲ ਜੂਝ ਰਹੇ ਸਨ। ਸਤੀਸ਼ ਸ਼ਾਹ ਦਾ ਅੰਤਿਮ ਸਸਕਾਰ 26 ਅਕਤੂਬਰ ਨੂੰ ਮੁੰਬਈ ਵਿਖੇ ਕੀਤਾ ਜਾਵੇਗਾ। ਟੀਵੀ ਸੀਰੀਅਲ ‘ਸਾਰਾਭਾਈ ਵਰਸਿਜ਼ ਸਾਰਾਭਾਈ’ ‘ਚ ਸਤੀਸ ਸ਼ਾਹ ਨੇ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਕਈ ਫਿਲਮਾਂ ਵਿਚ ਵੀ ਕੰਮ ਕੀਤਾ ਜਿਵੇਂ ਕਿ ‘ਜਾਨੇ ਭੀ ਦੋ ਯਾਰੋ’ (1983), ‘ਮੈਂ ਹੂੰ ਨਾ’ (2004), ‘ਹਮ ਆਪਕੇ ਹੈ ਕੌਨ’, ‘ਹਮ ਸਾਥ ਸਾਥ ਹੈ’।

ਜ਼ਿਕਰਯੋਗ ਹੈ ਕਿ ਹੁਣੇ ਜਿਹੇ ਹੀ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ ਜਿਸ ਦੇ ਬਾਅਦ ਤੋਂ ਉਨ੍ਹਾਂ ਦੀ ਤਬੀਅਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ। ਸਤੀਸ਼ ਸ਼ਾਹ ਦੇ ਦੇਹਾਂਤ ਨਾਲ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਟੈਲੀਵਿਜ਼ਨ ਦਾ ਇਕ ਯੁਗ ਸਮਾਪਤ ਹੋ ਗਿਆ।

Related Articles

Leave a Comment