Skip to main content

newslineexpres

Home BJP ???? ਭਾਜਪਾ ਨੇਤਾ ਵਿਜੈ ਸਾਂਪਲਾ ਨੂੰ ਭਾਜਪਾ ਆਗੂ ਗੁਰਵਿੰਦਰ ਕਾਂਸਲ ਨੇ ਦਿੱਤਾ ਮੰਗ ਪੱਤਰ

???? ਭਾਜਪਾ ਨੇਤਾ ਵਿਜੈ ਸਾਂਪਲਾ ਨੂੰ ਭਾਜਪਾ ਆਗੂ ਗੁਰਵਿੰਦਰ ਕਾਂਸਲ ਨੇ ਦਿੱਤਾ ਮੰਗ ਪੱਤਰ

by Newslineexpres@1

???? ਭਾਜਪਾ ਨੇਤਾ ਵਿਜੈ ਸਾਂਪਲਾ ਨੂੰ ਭਾਜਪਾ ਆਗੂ ਗੁਰਵਿੰਦਰ ਕਾਂਸਲ ਨੇ ਦਿੱਤਾ ਮੰਗ ਪੱਤਰ

???? ਕ੍ਰਿਕਟ ਸਟੇਡੀਅਮ ਬਣਾਉਣ ਦੀ ਵੀ ਰੱਖੀ ਮੰਗ

ਪਟਿਆਲਾ, 3 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –    ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦੁਆਰਾ ਚਲਾਈ ਗਈ ਮੁਹਿੰਮ “ਆਤਮ ਨਿਰਭਰ ਭਾਰਤ” ਦਾ ਪਟਿਆਲਾ ਵਿੱਖੇ ਉਦਘਾਟਨ ਕਰਨ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨਾਲ ਭਾਜਪਾ ਨੇਤਾ ਡਾ. ਗੁਰਵਿੰਦਰ ਕਾਂਸਲ ਨੇ ਆਪਣੇ ਸਾਥੀਆਂ ਸਮੇਤ ਅਹਿਮ ਮੁਲਾਕਾਤ ਕੀਤੀ ਅਤੇ ਪਟਿਆਲਾ ਦਿਹਾਤੀ ਦੇ ਵਿਕਾਸ ਨੂੰ ਦੇਖਦੇ ਹੋਏ ਹਲਕੇ ਵਿੱਚ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰ ‘ਤੇ ਕ੍ਰਿਕੇਟ ਸਟੇਡੀਅਮ ਬਣਾਉਣ ਦੀ ਮੰਗ ਰੱਖੀ। ਕਾਂਸਲ ਨੇ ਮੁਲਾਕਾਤ ਦੌਰਾਨ ਇਹ ਵੀ ਕਿਹਾ ਅੱਜ ਦੇ ਆਪਣੇ ਜਿਹੜੇ ਨੌਜਵਾਨ ਦੇਸ਼ ਵਿਦੇਸ਼ ਜਾ ਰਹੇ ਹਨ ਜਾਂ ਜਿਹੜੇ ਨੌਜਵਾਨ ਗ਼ਲਤ ਆਦਤਾਂ ਵਿੱਚ ਪੈ ਗਏ ਹਨ, ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਉਹਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਅਤੇ ਕ੍ਰਿਕਟ ਸਟੇਡੀਅਮ ਦੇ ਪਟਿਆਲਾ ਵਿੱਚ ਆਉਣ ਨਾਲ ਨੌਜਵਾਨਾਂ ਦੀ ਖੇਡ ਪ੍ਰਤੀ ਰੁਚੀ ਵੀ ਵਧੇਗੀ। ਇਸਦੇ ਨਾਲ ਹੀ ਜਿਹੜੇ ਵਿਦਿਆਰਥੀ ਅਤੇ ਹੋਰ ਨੌਜਵਾਨ ਖੇਡਾਂ ਵਿੱਚ ਅੱਗੇ ਆਉਣਾ ਚਾਹੁੰਦੇ ਹਨ ਪਰ ਮੌਕਾ ਨਹੀਂ ਮਿਲ ਰਿਹਾ, ਨੂੰ ਇਸ ਸਟੇਡੀਅਮ ਦੇ ਆਉਣ ਨਾਲ ਉਹਨਾਂ ਨੂੰ ਵੀ ਬਹੁਤ ਵੱਡਾ ਪ੍ਰੋਤਸਾਹਨ ਮਿਲੇਗਾ।

ਇਸ ਮੌਕੇ ਖਾਸ ‘ਤੇ ਭਾਜਪਾ ਪਟਿਆਲਾ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਗਰਗ, ਮਹਾਮੰਤਰੀ ਹਰਦੇਵ ਬੱਲੀ, ਭਾਜਪਾ ਨੇਤਾ ਸਤਬੀਰ ਖੱਟੜਾ, ਯੂਥ ਪ੍ਰਧਾਨ ਨਿਖਿਲ ਕੁਮਾਰ, ਕੌਂਸਲਰ ਅਨੁਜ ਖੋਸਲਾ, ਸੰਦੀਪ ਮਲਹੋਤਰਾ, ਮੰਡਲ ਪ੍ਰਧਾਨ ਇੰਦਰ ਨਾਰੰਗ, ਐਸ ਕੇ ਸਿੰਧੀ, ਗੁਰਧਿਆਨ, ਗੁਰਭਜਨ ਲਚਕਾਣੀ, ਸੰਦੀਪ ਕੁਮਾਰ, ਐਸ ਕੇ ਪਾਠੀ, ਵਿਕਾਸ ਮਿੱਤਲ, ਰਾਹੁਲ ਬਾਂਸਲ ਅਤੇ ਐਸ ਕੇ ਭਾਰਦਵਾਜ ਮੌਜੂਦ ਸਨ।
Newsline Express

Related Articles

Leave a Comment