newslineexpres

Home Information ???? ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਈ ‘ਭਾਰਤ ਕੋ ਜਾਨੋ’ ਪ੍ਰਤੀਯੋਗਿਤਾ

???? ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਈ ‘ਭਾਰਤ ਕੋ ਜਾਨੋ’ ਪ੍ਰਤੀਯੋਗਿਤਾ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਈ ‘ਭਾਰਤ ਕੋ ਜਾਨੋ’ ਪ੍ਰਤੀਯੋਗਿਤਾ

ਪਟਿਆਲਾ, 15 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ  –        ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਕੋ ਜਾਨੋ ਪ੍ਰਤੀਯੋਗਿਤਾ ਕਰਵਾਈ ਗਈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਕੋ ਜਾਨੋ ਪ੍ਰਤਿਯੋਗਿਤਾ ਵਿੱਚ ਵੱਧ ਚੜ ਕੇ ਭਾਗ ਲਿਆ।ਇਹ ਪ੍ਰਤਿਯੋਗਿਤਾ ਵਿਦਿਆਰਥੀਆਂ ਨੂੰ ਦੋ ਵਰਗਾਂ ਵਿੱਚ ਵੰਡ ਕੇ ਕਰਵਾਈ ਗਈ। ਪਹਿਲਾ ਜੂਨੀਅਰ ਵਰਗ ਜਿਸ ਵਿੱਚ ਛੇਵੀਂ ਤੋਂ ਅੱਠਵੀਂ ਦੇ 40 ਵਿਦਿਆਰਥੀਆਂ ਤੇ ਦੂਜਾ ਸੀਨੀਅਰ ਵਰਗ ਜਿਸ ਵਿੱਚ ਨੌਵੀਂ ਤੋਂ ਬਾਰਵੀਂ ਦੇ 60 ਵਿਦਿਆਰਥੀਆਂ ਨੇ ਭਾਗ ਲਿਆ। ਇਹ ਪ੍ਰਤੀਯੋਗਿਤਾ ਭਾਰਤ ਵਿਕਾਸ ਪ੍ਰੀਸ਼ਦ ਦੀ ਸ਼ਹੀਦ ਭਗਤ ਸਿੰਘ ਸ਼ਾਖਾ ਵੱਲੋਂ ਕਰਵਾਈ ਗਈ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਤੇ ਭਾਰਤ ਵਿਕਾਸ ਪਰਿਸ਼ਦ ਦੀ ਸ਼ਹੀਦ ਭਗਤ ਸਿੰਘ ਸ਼ਾਖਾ ਦੇ ਵਿੱਤ ਸਕੱਤਰ ਰਾਜੇਸ਼ ਮਿੱਤਲ ਅਤੇ ਉਹਨਾਂ ਦੇ ਸਹਿਯੋਗੀ ਅਜੇ ਕਾਂਸਲ ਦੀ ਮੌਜੂਦਗੀ ਵਿੱਚ ਕਰਵਾਈ ਗਈ। ਭਾਰਤ ਕੋ ਜਾਨੋ ਪ੍ਰਤੀਯੋਗਿਤਾ ਦੇ ਜੂਨੀਅਰ ਗਰੁੱਪ ਵਿੱਚ ਸੱਤਵੀਂ ਕਲਾਸ ਦੀ ਵਿਦਿਆਰਥਣ ਜੀਆ ਨੇ ਪਹਿਲੀ ਪੁਜੀਸ਼ਨ ਤੇ ਭਾਰਤੀ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸੀਨੀਅਰ ਗਰੁੱਪ ਵਿੱਚ ਦਸਵੀਂ ਸ਼੍ਰੇਣੀ ਦੇ ਰਿਤਵਿਕ ਨੇ ਪਹਿਲੀ ਪੁਜੀਸ਼ਨ ਤੇ ਕਮਲੇਸ਼ ਕੁਮਾਰ ਨੇ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।  ਪਹਿਲੇ ਦੂਜੇ ਦਰਜੇ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੁਆਰਾ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਅਗਲੀ ਪ੍ਰੀਖਿਆ ਕੁਇਜ਼ ਮੁਕਾਬਲੇ ਵਿੱਚ ਹੋਰ ਵਧੇਰੇ ਚੰਗੀ ਤਰ੍ਹਾਂ ਤਿਆਰੀ ਕਰਕੇ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।

Newsline Express

Related Articles

Leave a Comment