???? CM ਫਲਾਈਂਗ ਸਕੁਐਡ ਦੀ ਵੱਡੀ ਕਾਰਵਾਈ, SDO ਨੂੰ ਨੋਟਿਸ ਤੇ JE ਟਰਮੀਨੇਟ
ਚੰਡੀਗੜ੍ਹ, 17 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ – ਸੀਐੱਮ ਫਲਾਈਂਗ ਸਕੁਐਡ ਨੇ ਸੋਮਵਾਰ ਨੂੰ ਵੱਡੀ ਕਾਰਵਾਈ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਜੇ.ਈ ਨੂੰ ਬਰਖ਼ਾਸਤ ਕਰ ਦਿੱਤਾ। ਫਲਾਈਂਗ ਸਕੁਐਡ ਵੱਲੋਂ ਇਹ ਕਾਰਵਾਈ ਸੜਕ ਨਿਰਮਾਣ ‘ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ‘ਤੇ ਜ਼ੀਰੋ ਟੋਲਰੈਂਸ ਤਹਿਤ ਕੀਤੀ ਗਈ। ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਹਿਲਾਂ ਵਿਸ਼ੇਸ਼ ਸੰਪਰਕ ਮਾਰਗ ‘ਤੇ ਅਚਨਚੇਤ ਨਿਰੀਖਣ ਦੌਰਾਨ ਨਿਰਮਾਣ ‘ਚ ਖਾਮੀਆਂ ਮਿਲਣ ਤੋਂ ਬਾਅਦ ਜੇ.ਈ ਗੁਰਪ੍ਰੀਤ ਸਿੰਘ ਨੂੰ ਟਰਮੀਨੇਟ ਕਰਨ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਉਪਮੰਡਲ ਅਧਿਕਾਰੀ (SDO) ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਐਸਡੀਓ ਅਧੀਨ ਆਉਣ ਵਾਲੇ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ। ਇਹ ਕਾਰਵਾਈ ਪੰਜਾਬ ਸਰਕਾਰ ਦਾ ਸਾਫ਼ ਸੁਨੇਹਾ ਹੈ ਕਿ ਸੂਬੇ ‘ਚ ਸੜਕ ਨਿਰਮਾਣ ਕਾਰਜਾਂ ‘ਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Newsline Express
