Skip to main content

newslineexpres

Breaking News
Joe Rogan Podcasts You Must Listen
Home Information ???? ਅਟਾਰੀ ਬਾਰਡਰ ‘ਤੇ ਬਦਲਿਆ ਰਿਟ੍ਰੀਟ ਸੈਰਾਮਨੀ ਦਾ ਸਮਾਂ

???? ਅਟਾਰੀ ਬਾਰਡਰ ‘ਤੇ ਬਦਲਿਆ ਰਿਟ੍ਰੀਟ ਸੈਰਾਮਨੀ ਦਾ ਸਮਾਂ

by Newslineexpres@1

???? ਅਟਾਰੀ ਬਾਰਡਰ ‘ਤੇ ਬਦਲਿਆ ਰਿਟ੍ਰੀਟ ਸੈਰਾਮਨੀ ਦਾ ਸਮਾਂ

ਅੰਮ੍ਰਿਤਸਰ, 17 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ  –      ਅਟਾਰੀ-ਵਾਹਗਾ ਸਰਹੱਦ ‘ਤੇ ਹੋਣ ਵਾਲੇ ਰਿਟਰੀਟ ਸੈਰਾਮਨੀ ਦਾ ਸਮਾਂ ਬਦਲ ਦਿੱਤਾ ਗਿਆ ਹੈ। ਬੀਐਸਐਫ ਅਧਿਕਾਰੀਆਂ ਮੁਤਾਬਕ ਇਹ ਸੈਰਾਮਨੀ ਹੁਣ ਪਹਿਲਾਂ ਤੈਅ ਸਮੇਂ ਦੀ ਬਜਾਏ ਸ਼ਾਮ 4:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬਦਲਦੇ ਮੌਸਮ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਟਰੀਟ ਸਮਾਰੋਹ ਦਾ ਸਮਾਂ ਸੋਧਿਆ ਗਿਆ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਸੁਰੱਖਿਆ ਜਾਂਚ ਅਤੇ ਬੈਠਣ ਦੇ ਪ੍ਰਬੰਧਾਂ ਦੀ ਸਹੂਲਤ ਲਈ ਸੈਰਾਮਨੀ ਸ਼ੁਰੂ ਹੋਣ ਤੋਂ ਪਹਿਲਾਂ ਗੇਟ ‘ਤੇ ਪਹੁੰਚਣ ਦੀ ਸਲਾਹ ਦਿੱਤੀ ਹੈ। ਰੋਜਾਨਾ ਹੋਣ ਵਾਲੀ ਇਹ ਸੈਰੇਮਨੀ ਭਾਰਤੀ ਅਤੇ ਪਾਕਿਸਤਾਨੀ ਰੇਂਜਰਾਂ ਦੀ ਸ਼ਾਨਦਾਰ ਪਰੇਡ, ਮਾਰਚ ਪਾਸਟ ਅਤੇ ਝੰਡਾ ਉਤਰਨ ਦੇ ਪ੍ਰੋਗਰਾਮ ਕਾਰਨ ਸੈਲਾਨੀਆਂ ਵਿੱਚ ਬਹੁਤ ਲੋਕਪ੍ਰਿਯ ਹੈ। ਨਵੇਂ ਸਮੇਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

Newsline Express

Related Articles

Leave a Comment