newslineexpres

Home Latest News ???? ਭਾਰਤ ਵਿਕਾਸ ਪਰਿਸ਼ਦ ਪਟਿਆਲਾ “ਸ਼ਿਵਾਜੀ ਸ਼ਾਖਾ” ਨੇ ਕਰਵਾਇਆ ਭਾਰਤ ਕੋ ਜਾਨੋ ਕਵਿਜ਼ ਮੁਕਾਬਲਾ

???? ਭਾਰਤ ਵਿਕਾਸ ਪਰਿਸ਼ਦ ਪਟਿਆਲਾ “ਸ਼ਿਵਾਜੀ ਸ਼ਾਖਾ” ਨੇ ਕਰਵਾਇਆ ਭਾਰਤ ਕੋ ਜਾਨੋ ਕਵਿਜ਼ ਮੁਕਾਬਲਾ

by Newslineexpres@1

???? ਭਾਰਤ ਵਿਕਾਸ ਪਰਿਸ਼ਦ ਪਟਿਆਲਾ “ਸ਼ਿਵਾਜੀ ਸ਼ਾਖਾ” ਨੇ ਕਰਵਾਇਆ ਭਾਰਤ ਕੋ ਜਾਨੋ ਕਵਿਜ਼ ਮੁਕਾਬਲਾ

ਪਟਿਆਲਾ, 19 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –    ਅੱਜ ਭਾਰਤ ਵਿਕਾਸ ਪਰਿਸ਼ਦ ਪਟਿਆਲਾ ਦੀ ਸ਼ਿਵਾਜੀ ਸ਼ਾਖਾ ਵੱਲੋਂ ਆਰਿਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਭਾਰਤ ਕੋ ਜਾਨੋ ਦਾ ਸਫ਼ਲ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਵਾਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੇ 8 ਜੂਨੀਅਰ ਅਤੇ 9 ਸੀਨੀਅਰ ਟੀਮ ਨੇ ਭਾਗ ਲਿਆ। 

   ਸ਼ਾਖਾ ਪ੍ਰਧਾਨ ਕਰਮਵੀਰ ਪੁਰੀ ਨੇ ਆਏ ਹੋਏ ਸਾਰੇ ਅਭਿਅਕਤੀਆਂ ਅਤੇ ਬੱਚਿਆਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਅੱਜ ਦੇ ਮੁਕਾਬਲੇ ਵਿੱਚ ਆਮ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ।  ਜੇਕਰ ਵਿਦਿਆਰਥੀ ਦਾ ਆਮ ਗਿਆਨ ਮਜ਼ਬੂਤ ਹੁੰਦਾ ਹੈ ਤਾਂ ਉਹ ਕਿਸੇ ਵੀ ਪ੍ਰੀਖਿਆ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ।

        ਜੂਨੀਅਰ ਕਲਾਸ ਵਿੱਚ ਸ਼੍ਰੀ ਰਾਮ ਆਰਿਆ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ਼੍ਰੀ ਅਰਵਿੰਦੋ ਇੰਟਰਨੈਸ਼ਨਲ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਸ਼੍ਰੀ ਅਰਵਿੰਦੋ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਸਥਾਨ ਅਤੇ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ਤੇ ਆਈ ਟੀਮ ਆਉਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਵੇਗੀ।  ਆਰੀਆ ਸਕੂਲ ਦੀ ਪ੍ਰਿੰਸੀਪਲ ਸੰਤੋਸ਼ ਗੋਇਲ ਨੇ ਪਰੀਸ਼ਦ ਦੇ ਇਸ ਕਾਰਜ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਆਏ ਹੋਏ ਸਾਰੇ ਬੱਚਿਆਂ ਤੇ ਅਧਿਆਪਕ ਗਣ ਦਾ ਸਵਾਗਤ ਕੀਤਾ।

       ਇਸ ਮੌਕੇ ‘ਤੇ ਪ੍ਰਧਾਨ ਕਰਮਵੀਰ ਪੁਰੀ, ਸੈਕਟਰੀ ਆਦੇਸ਼ ਗੁਪਤਾ, ਕੈਸ਼ੀਅਰ ਆਰ ਐਮ ਬਾਂਸਲ, ਕ੍ਰਿਸ਼ਣ ਬਾਂਸਲ, ਨਰਿੰਦਰ ਕੁਮਾਰ ਬਾਤਿਸ਼, ਬਲਰਾਮ ਧੀਮਾਨ, ਰਾਜ ਕੁਮਾਰ ਕਾਂਸਲ, ਜਤਿੰਦਰ ਗੋਇਲ, ਸ਼੍ਰੀਮਤੀ ਮੰਜੂਸਾ ਬਾਂਸਲ, ਸ਼੍ਰੀਮਤੀ ਅੰਜੂ ਬਾਤਿਸ਼ ਅਤੇ ਏਕਤਾ ਬਾਂਸਲ ਸਮੇਤ ਹੋਰ ਮਾਣਯੋਗ ਮੈਂਬਰ ਹਾਜ਼ਰ ਸਨ।   Newsline Express

Related Articles

Leave a Comment