newslineexpres

Home Information ???? ਸੁਖਬੀਰ ਬਾਦਲ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ

???? ਸੁਖਬੀਰ ਬਾਦਲ ਵੱਲੋਂ 5 ਹਲਕਾ ਇੰਚਾਰਜਾਂ ਦਾ ਐਲਾਨ

by Newslineexpres@1

???? ਅਕਾਲੀ ਦਲ ਨੇ ਲਗਾਏ ਹਲਕਾ ਇੰਚਾਰਜ

???? ਰਾਜਪੁਰਾ, ਘਨੋਰ, ਸਮਾਣਾ, ਧੁੁੂਰੀ ਅਤੇ ਨਿਹਾਲ ਸਿੰਘ ਵਾਲਾ ਦੇ ਹਲਕਾ ਇੰਚਾਰਜਾਂ ਦਾ ਐਲਾਨ

ਚੰਡੀਗੜ੍ਹ,  26 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ –       ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਜਿਲਾ  ਪਟਿਆਲਾ ਦੇ 3 ਹਲਕਾ ਇੰਚਾਰਜਾਂ, ਜਿਲਾ ਸੰਗਰੂਰ ਦੇ ਧੂੁਰੀ ਹਲਕੇ ਅਤੇ ਜਿਲਾ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਦੇ ਹਲਕਾ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਬੇਹਤਰ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਵਿੱਚ ਸ . ਬਾਦਲ ਨੇ ਦੱਸਿਆ ਕਿ ਸ. ਸੁਰਜੀਤ ਸਿੰਘ ਗੜੀ ਮੈਂਬਰ ਐਸ.ਜੀ.ਪੀ.ਸੀ ਹਲਕਾ ਰਾਜਪੁਰਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਹਲਕਾ ਘਨੌਰ, ਸ. ਜਗਮੀਤ ਸਿੰਘ ਹਰਿਆਊੁ ਹਲਕਾ ਸਮਾਣਾ ਦੇ ਹਲਕਾ ਇੰਚਾਰਜ ਹੋਣਗੇ। ਸ. ਰਣਜੀਤ ਸਿੰਘ ਰੰਧਾਵਾ ਕਾਤਰੋਂ ਜਿਲਾ ਸੰਗਰੂਰ ਦੇ ਹਲਕਾ ਧੂਰੀ ਦੇ ਹਲਕਾ ਇੰਚਾਰਜ ਹੋਣਗੇ ਅਤੇ ਸ. ਰਾਜਵਿੰਦਰ ਸਿੰਘ ਧਰਮਕੋਟ ਜਿਲਾ ਮੋਗਾ ਦੇ ਹਲਕਾ ਨਿਹਾਲ ਸਿੰਘ ਵਾਲਾ ਐਸ.ਸੀ ਦੇ ਹਲਕਾ ਇੰਚਾਰਜ ਹੋਣਗੇ। ਉਹਨਾਂ ਦੱਸਿਆ ਕਿ ਜਿਲਾ ਪਟਿਆਲਾ ਦੇ ਹਲਕਾ ਸਨੌਰ ਵਿੱਚ ਪਾਰਟੀ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ 4 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ. ਕ੍ਰਿਸ਼ਨ ਸਿੰਘ ਕੰਬੋਜ, ਸ. ਫੌਜਇੰਦਰ ਸਿੰਘ ਮੁਖਮੈਲਪੁਰ, ਸ. ਰਜਿੰਦਰ ਸਿੰਘ ਵਿਰਕ ਅਤੇ ਸ. ਜਸਪਾਲ ਸਿੰਘ ਬਿੱਟੂ ਚੱਠਾ ਦੇ ਨਾਮ ਸ਼ਾਮਲ ਹਨ। ਉਹਨਾਂ ਦੱਸਿਆ ਕਿ ਸ਼੍ਰੀ ਐਨ. ਕੇ. ਸਰਮਾ ਨੂੰ ਆ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਜਿਲਾ ਪਟਿਆਲਾ ਅਤੇ ਜਿਲਾ ਮੋਹਾਲੀ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਦੇ ਉਮੀਦਵਾਰਾਂ ਦੀ ਚੋਣ ਕਰਕੇ ਮੁੱਖ ਦਫਤਰ ਨੂੰ ਭੇਜਣਗੇ ਅਤੇ ਦੋਹਾਂ ਜਿਲਿਆਂ ਵਿੱਚ ਚੋਣ ਮੁਹਿੰਮ ਨੂੰ ਚਲਾਉਣਗੇ। ਇਸੇ ਤਰਾਂ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੀਆਂ ਚੋਣਾਂ ਲਈ ਸ੍ਰੀ ਕਮਲ ਚੇਤਲੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਅਤੇ ਸ. ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਹਲਕਾ ਦਾਖਾ ਅਤੇ ਹਲਕਾ ਗਿੱਲ ਐਸ.ਸੀ ਦੇ ਅਬਜਰਵਰ ਹੋਣਗੇ ਜਿਸ ਵਿੱਚ ਉਹ ਲੋਕਲ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਬਲਾਕ ਸੰਮਤੀ ਅਤੇ ਜਿਲਾ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਚੋਣ ਕਰਨਗੇ ਚੋਣ ਮੁਹਿੰਮ ਨੂੰ ਚਲਾਉਣਗੇ।

Related Articles

Leave a Comment