Skip to main content

newslineexpres

Joe Rogan Podcasts You Must Listen
Home Delhi ???? ਲੋਕਾਂ ‘ਤੇ ਪਈ ਮਹਿੰਗਾਈ ਦੀ ਮਾਰ; ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਕੀਤਾ ਕੀਮਤਾਂ ‘ਚ ਵਾਧਾ

???? ਲੋਕਾਂ ‘ਤੇ ਪਈ ਮਹਿੰਗਾਈ ਦੀ ਮਾਰ; ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਕੀਤਾ ਕੀਮਤਾਂ ‘ਚ ਵਾਧਾ

by Newslineexpres@1

???? ਲੋਕਾਂ ‘ਤੇ ਪਈ ਮਹਿੰਗਾਈ ਦੀ ਮਾਰ; ਅਮੂਲ ਨੇ 2 ਰੁਪਏ ਪ੍ਰਤੀ ਲੀਟਰ ਕੀਤਾ ਕੀਮਤਾਂ ‘ਚ ਵਾਧਾ

ਨਵੀਂ ਦਿੱਲੀ, 13 ਮਈ : ਨਿਊਜ਼ਲਾਈਨ ਐਕਸਪ੍ਰੈਸ –       ਅਮੂਲ ਨੇ ਪੂਰੇ ਭਾਰਤ ਵਿੱਚ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦੁੱਧ ਦੀਆਂ ਕੀਮਤਾਂ ‘ਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਅਮੂਲ ਦੁੱਧ ਦੀ ਨਵੀਂ ਕੀਮਤ 14 ਮਈ ਤੋਂ ਲਾਗੂ ਹੋਵੇਗੀ। ਮੱਧ ਪੂਰਬ ਸੰਕਟ ਵਿਚਾਲੇ ਕਈ ਦੇਸ਼ਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਤੇਜ਼ੀ ਦੇਖੀ ਜਾ ਰਹੀ ਹੈ। ਪਰ ਭਾਰਤ ‘ਚ ਵੀ ਅਜੇ ਰੇਟ ਸਥਿਰ ਹੈ। ਅਜਿਹਾ ਲੱਗ ਰਿਹਾ ਸੀ ਕਿ ਪੈਟਰੋਲ-ਡੀਜ਼ਲ ਮਹਿੰਗਾ ਹੋਵੇਗਾ, ਪਰ ਉਸ ਤੋਂ ਪਹਿਲਾਂ ਦੁੱਧ ਮਹਿੰਗਾ ਹੋ ਗਿਆ। ਕੀਮਤਾਂ ‘ਚ ਇਹ ਬਦਲਾਅ ਦੁੱਧ ਦੇ ਮੁੱਖ ਉਤਪਾਦਾਂ ‘ਤੇ ਲਾਗੂ ਹੋਵੇਗਾ, ਜਿਨ੍ਹਾਂ ‘ਚ ਅਮੂਲ ਸਟੈਂਡਰਡ ਮਿਲਕ, ਮੱਝ ਦਾ ਦੁੱਧ, ਗੋਲਡ, ਸਲਿਮ ਐਂਡ ਟ੍ਰਿੰਮ, ਟੀ-ਸਪੈਸ਼ਲ, ਤਾਜ਼ਾ ਅਤੇ ਗਾਂ ਦਾ ਦੁੱਧ ਸ਼ਾਮਲ ਹਨ। ਇਸ ਤਾਜ਼ਾ ਵਾਧੇ ਦਾ ਅਸਰ ਰੋਜ਼ਾਨਾ ਦੇ ਘਰੇਲੂ ਖਰਚਿਆਂ ‘ਤੇ ਪੈਣ ਦੀ ਉਮੀਦ ਹੈ, ਖ਼ਾਸ ਕਰ ਕੇ ਅਜਿਹੇ ਸਮੇਂ ‘ਚ ਜਦੋਂ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਤੇ ਰਹਿਣ ਦਾ ਖ਼ਰਚ ਪਹਿਲਾਂ ਤੋਂ ਹੀ ਦਬਾਅ ‘ਚ ਹੈ।

Newsline Express

Related Articles

Leave a Comment