???? ਵੀਰ ਹਕੀਕਤ ਰਾਏ ਸਕੂਲ ਵਿਖੇ NSS ਕੈਂਪ ਦੀ ਸ਼ੁਰੂਆਤ
ਪਟਿਆਲਾ, 11 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੈਂਡਰੀ ਸਕੂਲ ਵਿਖੇ ਮਿਤੀ 10 ਦਸੰਬਰ ਨੂੰ ਐਨਐਸਐਸ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਹੋਈ। ਇਸਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਦੀਪ ਜੋਤੀ ਜਗਾ ਕੇ ਕੀਤੀ।

ਇਸ ਸਮੇਂ ਐਨ ਐਸ ਐਸ ਵਲੰਟੀਅਰਜ਼ ਨੇ ਜੋਤੀ ਮੰਤਰ ਅਤੇ ਸਵਾਗਤ ਗੀਤ ਗਾ ਕੇ ਸਭ ਦਾ ਮਨ ਮੋਹ ਲਿਆ। ਕੈਂਪ ਦੀ ਸ਼ੁਰੂਆਤ ਵਿੱਚ ਸਾਰੇ ਵਲੰਟੀਅਰ ਬੜੇ ਉਤਸ਼ਾਹ ਨਾਲ ਭਰੇ ਹੋਏ ਸਨ। ਇਸ ਤੋਂ ਬਾਅਦ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨਾਂ ਨੂੰ ਕੈਂਪ ਬਾਰੇ ਕੁਝ ਗਾਈਡਲਾਈਨਜ ਵੀ ਦਿੱਤੀਆਂ ਅਤੇ ਕੈਂਪ ਨੂੰ ਸਫਲ ਬਣਾਉਣ ਲਈ ਉਹਨਾਂ ਨੂੰ ਮੋਟੀਵੇਟ ਕੀਤਾ।
Newsline Express
