???? ਕਾਮੇਡੀਅਨ ਭਾਰਤੀ ਸਿੰਘ ਦੂਜੀ ਵਾਰ ਬਣੀ ਮਾਂ; ਪੁੱਤਰ ਨੂੰ ਦਿੱਤਾ ਜਨਮ
ਮੁੰਬਈ, 19 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਦੂਜੀ ਵਾਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਅੱਜ 19 ਦਸੰਬਰ ਨੂੰ ਭਾਰਤੀ ਸਿੰਘ ਨੇ ਦੂਜੇ ਬੱਚੇ ਨੂੰ ਜਨਮ ਦਿੱਤਾ। ਕਾਮੇਡੀਅਨ ਭਾਰਤੀ ਸਿੰਘ 41 ਸਾਲ ਦੀ ਉਮਰ ਵਿਚ ਮਾਂ ਬਣੀ ਹੈ। ਉਸ ਨੇ ਆਪਣੇ ਪਹਿਲੇ ਬੇਟੇ ਗੋਲਾ ਦੇ ਜਨਮ ਦੇ ਕਰੀਬ ਤਿੰਨ ਸਾਲਾਂ ਬਾਅਦ ਦੂਜੇ ਬੱਚੇ ਨੂੰ ਜਨਮ ਦਿੱਤਾ। ਭਾਰਤੀ ਅਤੇ ਹਰਸ਼ ਇਸ ਵਾਰ ਧੀ ਦੀ ਉਮੀਦ ਕਰ ਰਹੇ ਸਨ, ਪਰ ਹੁਣ ਉਨ੍ਹਾਂ ਨੇ ਇੱਕ ਪੁੱਤਰ ਦਾ ਸਵਾਗਤ ਕੀਤਾ ਹੈ।
Newsline Express
