newslineexpres

Home Latest News ???? ਮਹਿਲਾ ਸਰਪੰਚ ਦੀ ਮਿਲੀਭੁਗਤ ਨਾਲ ਪਿੰਡ ਦੀ ਸ਼ਾਮਲਾਤ ਜ਼ਮੀਨ ਉਤੇ ਨਾਜਾਇਜ਼ ਕਬਜੇ ਦੀ ਕੋਸ਼ਿਸ਼ ਦੇ ਦੋਸ਼ ; ਐਸ.ਐਚ.ਓ ਦੇ ਕਹਿਣ ਉਤੇ ਮੌਕੇ ‘ਤੇ ਪਹੁੰਚੇ ਏ.ਐਸ.ਆਈ, ਪ੍ਰੰਤੂ ਅਗਲੇ ਦਿਨ ਵੀ ਜਾਰੀ ਹੈ ਉਸਾਰੀ

???? ਮਹਿਲਾ ਸਰਪੰਚ ਦੀ ਮਿਲੀਭੁਗਤ ਨਾਲ ਪਿੰਡ ਦੀ ਸ਼ਾਮਲਾਤ ਜ਼ਮੀਨ ਉਤੇ ਨਾਜਾਇਜ਼ ਕਬਜੇ ਦੀ ਕੋਸ਼ਿਸ਼ ਦੇ ਦੋਸ਼ ; ਐਸ.ਐਚ.ਓ ਦੇ ਕਹਿਣ ਉਤੇ ਮੌਕੇ ‘ਤੇ ਪਹੁੰਚੇ ਏ.ਐਸ.ਆਈ, ਪ੍ਰੰਤੂ ਅਗਲੇ ਦਿਨ ਵੀ ਜਾਰੀ ਹੈ ਉਸਾਰੀ

by Newslineexpres@1

???? ਮਹਿਲਾ ਸਰਪੰਚ ਦੀ ਮਿਲੀਭੁਗਤ ਨਾਲ ਪਿੰਡ ਦੀ ਸ਼ਾਮਲਾਤ ਜ਼ਮੀਨ ਉਤੇ ਨਾਜਾਇਜ਼ ਕਬਜੇ ਦੀ ਕੋਸ਼ਿਸ਼

???? ਐਸ.ਐਚ.ਓ ਦੇ ਕਹਿਣ ਉਤੇ ਮੌਕੇ ‘ਤੇ ਪਹੁੰਚੇ ਏ.ਐਸ.ਆਈ, ਪ੍ਰੰਤੂ ਅਗਲੇ ਦਿਨ ਵੀ ਜਾਰੀ ਹੈ ਉਸਾਰੀ

ਪਟਿਆਲਾ, 28 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ –   ਪਟਿਆਲਾ ਦੇ ਪਿੰਡ ਅਸਹਿਬਪੁਰ ਦੀ ਸ਼ਾਮਲਾਤ ਜ਼ਮੀਨ ਵਿਚ ਨਾਜਾਇਜ਼ ਉਸਾਰੀ ਦੇ ਦੋਸ਼ ਲੱਗ ਰਹੇ ਹਨ। ਕਿਹਾ ਜਾਂਦਾ ਹੈ ਕਿ ਇਹ ਉਸਾਰੀ ਪਿੰਡ ਦੀ ਮਹਿਲਾ ਸਰਪੰਚ ਅਤੇ ਉਸਦੇ ਪਤੀ ਦੀ ਮਿਲੀਭੁਗਤ ਨਾਲ ਹੀ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਸ਼ਾਮਲਾਤ ਜ਼ਮੀਨਾਂ ਵਿਚ ਧੱਕੇ ਨਾਲ ਹੋ ਰਹੀਆਂ ਨਜਾਇਜ਼ ਉਸਾਰੀਆਂ ਦੀਆਂ ਖਬਰਾਂ ਅਕਸਰ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਕਈਆਂ ਉਤੇ ਤਾਂ ਸ਼ਿਕਾਇਤਾਂ ਦੇ ਬਾਅਦ ਵੀ ਕਾਰਵਾਈ ਨਹੀਂ ਹੁੰਦੀ, ਕਿਉਂਕਿ ਕਿਸੇ ਉਤੇ ਸਿਆਸੀ ਆਗੂਆਂ, ਕਿਸੇ ਉਤੇ ਅਧਿਕਾਰੀਆਂ ਦੀਆਂ ਮਿਲੀਭੁਗਤ ਹੁੰਦੀ ਹੈ ਤੇ ਕਿਸੇ ਉਤੇ ਭ੍ਰਿਸ਼ਟਾਚਾਰ ਦਾ ਕਾਰਨ ਹੁੰਦਾ ਹੈ।
ਇਸੇ ਤਰ੍ਹਾਂ ਦੀ ਖਬਰ ਹੈ ਪਟਿਆਲਾ ਦੇ ਪਿੰਡ ਅਸਹਿਬਪੁਰ ਦੀ। ਇਸ ਸਬੰਧੀ ਮਾਮਲਾ ਹੇਠਾਂ ਤੋਂ ਲੈਕੇ ਉੱਚ ਅਧਿਕਾਰੀਆਂ ਤੱਕ ਪਹੁੰਚਿਆ ਹੋਇਆ ਹੈ, ਪਰ ਉਸ ਉਤੇ ਢੁਕਵੀਂ ਕਾਰਵਾਈ ਹੋਣ ਦੀ ਥਾਂ ਨਜਾਇਜ਼ ਉਸਾਰੀ ਸ਼ੁਰੂ ਹੋ ਗਈ। ਇਸ ਸਬੰਧੀ ਮੀਡੀਆ ਵਲੋਂ ਸਬੰਧਤ ਬੀਡੀਪੀਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕਰਕੇ ਦੇਖਦੇ ਹਾਂ, ਪਰ ਅਗਲੇ ਦਿਨ ਤੱਕ ਉਸਾਰੀ ਕੀਤੀ ਜਾਰੀ ਰਹੀ। ਜਦਕਿ ਪੁਲਿਸ ਅਧਿਕਾਰੀਆਂ ਨੇ ਸ਼ਿਕਾਇਤ ਮਿਲਣ ਉਤੇ ਕੰਮ ਰੋਕ ਦੇਣ ਦੀ ਗੱਲ ਕਹੀ ਗਈ, ਪਰ ਦੇਰ ਰਾਤ ਤੱਕ ਵੀ ਕੰਮ ਜਾਰੀ ਰਿਹਾ।
ਇਸ ਸਬੰਧੀ ਸਵੇਰੇ ਖਬਰ ਪ੍ਰਕਾਸ਼ਿਤ ਹੋਣ ਉਤੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਦੁਪਹਿਰ ਬਾਅਦ ਤੱਕ ਵੀ ਕਾਰਵਾਈ ਜਾਰੀ ਹੈ। ਇਸ ਸੰਬਧ ਵਿਚ ਥਾਣਾ ਪਸਿਆਣਾ ਤੇ ਡੀ ਐਸ ਪੀ ਸਮਾਣਾ ਨਾਲ ਵੀ ਗੱਲ ਕੀਤੀ ਗਈ। ਹੁਣ ਲਗਭਗ 4 ਵਜੇ ਐਮ ਐਲ ਏ ਸਮਾਣਾ ਜੋੜਾਮਜਾਰਾ ਨੇ ਕਿਹਾ ਕਿ ਉਹ ਸਬੰਧਤ ਬੀਡੀਪੀਓ ਨੂੰ ਕਹਿਣਗੇ।
   ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾਵਾਂ ਵੱਲੋਂ ਡੀਆਈਜੀ ਪਟਿਆਲਾ ਰੇਂਜ ਨੂੰ ਵੀ ਬੇਨਤੀ ਕੀਤੀ ਗਈ, ਜਿਹਨਾਂ ਨੂੰ ਐਸਐਸਪੀ ਪਟਿਆਲਾ ਪੁਲਿਸ ਨਾਲ ਗੱਲ ਕਰਨ ਲਈ ਕਹਿ ਦਿੱਤਾ ਗਿਆ ਹੈ ਪ੍ਰੰਤੂ ਐਸਐਸਪੀ ਪਟਿਆਲਾ ਨਾਲ ਗੱਲ ਨਹੀਂ ਹੋ ਸਕੀ।
  ਦੱਸ ਦੇਈਏ ਕਿ ਸ਼ਿਕਾਇਤਕਰਤਾ ਦੀ ਖੱਜਲ ਖੁਆਰੀ ਦੇਖ ਕੇ ਪੰਜਾਬ ਸਰਕਾਰ ਦੇ ਸਿਸਟਮ ਦੀ ਪੋਲ੍ਹ ਖੁੱਲ੍ਹਦੀ ਨਜ਼ਰ ਆ ਰਹੀ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਅਧਿਕਾਰੀ ਤੇ ਹੋਰ ਫੇਲ੍ਹ ਕਰਨ ਉਤੇ ਤੁਲੇ ਹੋਏ ਹਨ।
  ਹੁਣ ਦੇਖਣਾ ਹੈ ਕਿ ਅੱਗੇ ਇਸ ਕਹਾਣੀ ਦਾ ਕੀ ਅੰਜ਼ਾਮ ਹੁੰਦਾ ਹੈ।

ਫ਼ੋਟੋ – 1.

ਪਟਿਆਲਾ ਦੇ ਪਿੰਡ ਅਸਹਿਬਪੁਰ ਵਿਚ ਦਿਨ ਸਮੇਂ ਸ਼ਾਮਲਾਤ ਜ਼ਮੀਨ ਵਿਚ ਬਣ ਰਹੀ ਉਸਾਰੀ ਦੀ ਦਿਨ ਦੀ ਫੋਟੋ, ਜਿਸਦੀ ਪੁਲਿਸ ਨੂੰ ਇਤਲਾਹ ਦਿੱਤੀ ਗਈ।

ਫ਼ੋਟੋ – 2.

ਪੁਲਿਸ ਦੇ ਕਹਿਣ ਤੋਂ ਬਾਅਦ ਵੀ ਦੇਰ ਰਾਤ ਕੀਤੀ ਗਈ ਉਸਾਰੀ ਦੀ ਫੋਟੋ।

ਫ਼ੋਟੋ – 3.

ਸਵੇਰੇ ਛਪੀ ਖ਼ਬਰ ਦੀ ਫੋਟੋ।

ਫ਼ੋਟੋ – 4.

ਪੁਲਿਸ ਨੂੰ ਭੇਜੀ ਗਈ ਦਿਨ ਵਿਚ ਆਈ ਫ਼ੋਟੋ।

ਫ਼ੋਟੋ – 5.

ਬਾਅਦ ਦੁਪਹਿਰ ਵਿਚ ਆਈ ਇੱਕ ਹੋਰ ਫੋਟੋ।

Related Articles

Leave a Comment