???? ਕਾਂਸਲ ਫਾਊਂਡੇਸ਼ਨ ਨੇ ਲੋੜਵੰਦਾਂ ਲਈ ਲਗਾਇਆ ਮੁਫ਼ਤ ਮੈਡੀਕਲ ਕੈਂਪ
???? ਜਗਜੀਤ ਆਈ ਹਸਪਤਾਲ ਦੀ ਟੀਮ ਨਾਲ ਅੱਖਾਂ ਦੇ ਚੈੱਕ-ਅਪ ਤੇ ਆਪ੍ਰੇਸ਼ਨ ਕਰਕੇ ਲੋੜਵੰਦਾਂ ਨੂੰ ਦਿੱਤੀਆਂ ਦਵਾਈਆਂ
ਪਟਿਆਲਾ, 28 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਸੰਸਥਾ “ਕਾਂਸਲ ਫਾਊਂਡੇਸ਼ਨ” ਅਤੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਜਗਜੀਤ ਆਈ ਹਸਪਤਾਲ ਅਤੇ ਭਾਜਪਾ ਥਾਪਰ ਮੰਡਲ ਦੇ ਸਹਿਯੋਗ ਨਾਲ ਬਾਬੂ ਸਿੰਘ ਕਾਲੋਨੀ ਵਿੱਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ ਚਿੱਟੇ ਤੇ ਕਾਲੇ ਮੋਤੀਏ ਦਾ ਮੁਫ਼ਤ ਵਿੱਚ ਆਪ੍ਰੇਸ਼ਨ ਕੀਤੇ ਗਏ। ਇਸ ਕੈਂਪ ਦੌਰਾਨ ਲਗਭਗ 110 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ।
ਕਾਂਸਲ ਫਾਊਂਡੇਸ਼ਨ ਦੇ ਪ੍ਰਧਾਨ ਡਾ. ਗੁਰਵਿੰਦਰ ਕਾਂਸਲ ਨੇ ਕਿਹਾ “ਸਿਹਤਮੰਦ ਅੱਖਾਂ, ਰੌਸ਼ਨ ਭਵਿੱਖ” ਅਤੇ ਪਟਿਆਲਾ ਦੇ ਹਰ ਲੋੜਵੰਦ ਦੀ ਸਿਹਤ ਨੂੰ ਦੇਖਦੇ ਹੋਏ ਅਸੀਂ ਇਸ ਤਰ੍ਹਾਂ ਦੇ ਅੱਖਾਂ ਦੇ ਕੈਂਪ ਹਰ ਹਫ਼ਤੇ ਪਟਿਆਲਾ ਦੀ ਵੱਖ ਵੱਖ ਕਾਲੋਨੀਆਂ ਅਤੇ ਵੱਖ ਵੱਖ ਪਿੰਡਾਂ ਵਿੱਚ ਲਗਾਉਂਦੇ ਰਹਾਂਗੇ।
ਇਸ ਮੌਕੇ ਡੀ.ਬੀ.ਜੀ. ਸੰਸਥਾ ਦੇ ਪ੍ਰਧਾਨ ਡਾ. ਰਾਕੇਸ਼ ਵਰਮੀ, ਭਾਜਪਾ ਥਾਪਰ ਮੰਡਲ ਪ੍ਰਧਾਨ ਡਾ. ਸੰਦੀਪ ਯਾਦਵ, ਉਪ-ਪ੍ਰਧਾਨ ਹੀਰਾ ਮਨੀ, ਮਹਾਮੰਤਰੀ ਰਾਮ ਅਭੀਲਾਸ਼ ਅਤੇ ਗੌਤਮ, ਬਬਲੂ ਗੁਪਤਾ, ਰਾਮ ਕਿਸ਼ਨ, ਚੰਨੋ, ਮਦਨ ਲਾਲ, ਐਸ.ਕੇ. ਪਾਠੀ, ਐਸ.ਕੇ. ਮੇਘਵਾਲ, ਇਤਵਿਰ ਬਿਸ਼ਟ, ਮੋਹਿਤ, ਜਗਦੀਪ ਰਾਣਾ ਅਤੇ ਇਸ਼ਾਂਤ ਵੀ ਮੌਜ਼ੂਦ ਸਨ। Newsline Express
