???? ਰੀਅਲ ਅਸਟੇਟ ਦੀ ਦੁਨੀਆ ਵਿੱਚ ਪ੍ਰਸਿੱਧ ਐਸਬੀਪੀ (SBP) ਕਰਾਊਨ ਆਫ਼ ਪੰਜਾਬ ਦੀ ਟੀਮ ਨੇ…….
???? ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ
ਪਟਿਆਲਾ, 28 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ – ਰੀਅਲ ਅਸਟੇਟ ਦੀ ਦੁਨੀਆ ਵਿੱਚ ਪ੍ਰਸਿੱਧ ਐਸਬੀਪੀ (SBP) ਦੀ ਟੀਮ ਨੇ ਪਟਿਆਲਾ-ਰਾਜਪੁਰਾ ਰੋਡ ਉਤੇ ਸਥਿਤ ਪਿੰਡ ਕੌਲੀ ਨੇੜੇ ਮੁੱਖ ਸੜਕ ਸਥਿਤ ਐਸਬੀਪੀ ਵਿਖੇ ਬਣਨ ਜਾ ਰਹੇ ਪ੍ਰੋਜੇਕਟ ਦੇ ਬਾਹਰ ਅਤੁੱਟ ਲੰਗਰ ਲਗਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਲਗਾਏ ਲੰਗਰ ਵਿਚ ਐਸਬੀਪੀ (SBP) ਦੀ ਟੀਮ ਵੱਲੋਂ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ ਗਿਆ ਅਤੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਇਸ ਮੌਕੇ ਨਿਊਜ਼ਲਾਈਨ ਐਕਸਪ੍ਰੈਸ ਦੇ ਸੰਪਾਦਕ ਤੇ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਸ੍ਰੀ ਅਸ਼ੋਕ ਵਰਮਾ ਨੇ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ।
ਇਸ ਲੰਗਰ ਸਮਾਗਮ ਮੌਕੇ ਐਸ.ਬੀ.ਪੀ (SBP) ਕਰਾਊਨ ਆਫ਼ ਪੰਜਾਬ ਦੇ ਪ੍ਰੋਜੇਕਟ ਇੰਚਾਰਜ ਪੰਕਜ ਠਾਕੁਰ (ਮੀਤ ਪ੍ਰਧਾਨ -ਸੇਲਜ਼)
ਸੰਜੇ ਸਾਸਨ – ਚੈਨਲ ਪਾਰਟਨਰ
ਯੋਗੇਸ਼ ਧੀਮਾਨ – ਚੈਨਲ ਪਾਰਟਨਰ
ਗੁਲਸ਼ਨ ਆਹੂਜਾ- ਚੈਨਲ ਪਾਰਟਨਰ
ਮਨੂ ਕੌਸ਼ਿਕ – ਚੈਨਲ ਪਾਰਟਨਰ
ਅਤੇ ਅਤੁਲ ਸੂਦ, ਧਰੂਵ ਸ਼ਰਮਾ, ਹਰਮਨ ਕੌਰ,
ਗੁਰਲੀਨ ਛਤਵਾਲ, ਅਰਮਾਨ, ਸਿਮਰਨ, ਰਾਜੂ ਸ਼ਰਮਾ, ਪਰਮਿੰਦਰ ਸਿੰਘ ਸੈਣੀ, ਰਜਨੀਸ਼ ਪੰਚਾਲ, ਹੇਮੰਤ ਧੀਮਾਨ ਹੋਰਾਂ ਦੇ ਸਾਰੀ ਟੀਮ ਨੇ ਰਾਜਪੁਰਾ ਰੋਡ, ਪਿੰਡ ਕੌਲੀ ਦੀ ਮੁੱਖ ਐਸ ਬੀ ਪੀ ਪ੍ਰੋਜੇਕਟ ਦੇ ਬਾਹਰ ਲੰਗਰ ਵਿਚ ਸੇਵਾ ਕੀਤੀ ਅਤੇ ਬੇਹੱਦ ਸਤਿਕਾਰ ਦੇ ਨਾਲ ਲੰਗਰ ਵਰਤਾਇਆ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਾਰਨ ਹੀ ਹਿੰਦੂ ਧਰਮ ਵਧ ਫੁੱਲ ਰਿਹਾ ਹੈ ਅਤੇ ਜਦੋਂ ਤੱਕ ਦੁਨੀਆ ਰਹੇਗੀ ਓਦੋਂ ਤਕ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਧਰਮ ਦੀ ਰੱਖਿਆ ਲਈ ਦਿੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਸੰਸਾਰ ਪੱਧਰ ‘ਤੇ ਯਾਦ ਕੀਤਾ ਜਾਂਦਾ ਰਹੇਗਾ।
*Newsline Express*
