ਚੰਡੀਗੜ੍ਹ, 28 ਮਈ – ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਦੇ 4 ਸੂਬਿਆਂ ਵਿਚ ਕੱਲ੍ਹ ਮੌਕ ਡਰਿੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਪੰਜਾਬ ਸਮੇਤ ਜੰਮੂ ਕਸ਼ਮੀਰ, ਰਾਜਸਥਾਨ, ਗੁਜਰਾਤ ਵਿਚ ਮੌਕ ਡਰਿੱਲ ਕੀਤੀ ਜਾਵੇਗੀ।
ਪਾਕਿਸਤਾਨ ਨਾਲ ਲੱਗਦੀ ਸਰਹੱਦ ਵਾਲੇ ਸੂਬਿਆਂ ਵਿਚ ਇਹ ਮੌਕਡਰਿੱਲ ਹੋਵੇਗੀ। ਦੱਸ ਦਈਏ ਕਿ ਗੁਜਰਾਤ, ਰਾਜਸਥਾਨ, ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਕੱਲ੍ਹ ਸ਼ਾਮ ਨੂੰ ਫੌਜ ਵੱਲੋਂ ਮੌਕ ਡ੍ਰਿਲ ਕੀਤੀ ਜਾਵੇਗੀ। ਇਹ ਫੌਜ ਵੱਲੋਂ ਸਿਵਿਲ ਸੇਫਟੀ ਮੌਕ ਡਰਿੱਲ ਕਿਸੇ ਵੀ ਆਉਣ ਵਾਲੇ ਖ਼ਤਰੇ ਨੂੰ ਦੇਖਦੇ ਹੋਏ ਕੀਤੀ ਜਾਵੇਗੀ। ਜਿਵੇਂ ਪਹਿਲਾਂ ਸ਼ਾਮ ਨੂੰ ਬਲੈਕ ਆਊਟ ਹੁੰਦਾ ਸੀ ਅਤੇ ਜੰਗੀ ਸਾਇਰਨ ਵੱਜਦੇ ਸਨ ਉਸ ਤਰੀਕੇ ਦਾ ਹੀ ਅਭਿਆਸ ਕੱਲ੍ਹ ਨੂੰ ਦੁਹਰਾਇਆ ਜਾ ਸਕਦਾ ਹੈ।
previous post
