Skip to main content

newslineexpres

Joe Rogan Podcasts You Must Listen
Home Haryana ???? ਡਰਾਈਵਰ ਦੀ ਨਿਕਲੀ 10 ਕਰੋੜ ਦੀ ਲਾਟਰੀ, ਰਾਤੋ ਰਾਤ ਬਦਲੀ ਕਿਸਮਤ

???? ਡਰਾਈਵਰ ਦੀ ਨਿਕਲੀ 10 ਕਰੋੜ ਦੀ ਲਾਟਰੀ, ਰਾਤੋ ਰਾਤ ਬਦਲੀ ਕਿਸਮਤ

by Newslineexpres@1

???? ਡਰਾਈਵਰ ਦੀ ਨਿਕਲੀ 10 ਕਰੋੜ ਦੀ ਲਾਟਰੀ, ਰਾਤੋ ਰਾਤ ਬਦਲੀ ਕਿਸਮਤ

ਸਿਰਸਾ, 18 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ  –         ਹਰਿਆਣਾ ਦੇ ਸਿਰਸਾ ਵਿਚ ਰਹਿਣ ਵਾਲੇ ਪ੍ਰਿਥਵੀ ਸਿੰਘ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਪ੍ਰਿਥਵੀ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਵਿਚ ਪਹਿਲਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਮਗਰੋਂ ਪ੍ਰਿਥਵੀ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਢੋਲ ਨਗਾੜੇ ਵਜਾ ਕੇ ਨੋਟਾਂ ਦੀ ਮਾਲਾ ਪਹਿਨਾ ਕੇ ਉਸ ਦਾ ਸਵਾਗਤ ਕੀਤਾ। ਪ੍ਰਿਥਵੀ ਸਿੰਘ ਨੇ ਦੱਸਿਆ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇਗਾ। ਦੂਜੇ ਪਾਸੇ ਉਸ ਦੇ ਮੁੰਡੇ ਨੇ ਕਿਹਾ ਕਿ ਹੁਣ ਤਾਂ ਥਾਰ ਗੱਡੀ ਲਵਾਂਗੇ। ਪ੍ਰਿਥਵੀ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੁਮਨ, ਧੀ ਰਿਤਿਕਾ, ਪੁੱਤ ਦਕਸ਼ ਤੇ ਪਿਤਾ ਦੇਵੀਲਾਲ ਹਨ।

ਪ੍ਰਿਥਵੀ ਨੇ ਦੱਸਿਆ ਕਿ ਉਸ ਨੇ ਮਦਨ ਲਾਲ ਤੋਂ ਲਾਟਰੀ ਦਾ ਟਿਕਟ ਖਰੀਦਿਆ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵਾਰ ਟਿਕਟ ਖਰੀਦਿਆ ਸੀ ਉਦੋਂ ਉਸ ਦਾ ਇਨਾਮ ਨਹੀਂ ਨਿਕਲਿਆ ਸੀ ਪਰ ਦੂਜੀ ਵਾਰ ਨਿਕਲ ਗਿਆ। ਉਸ ਨੇ ਕੁੱਲ 3 ਟਿਕਟਾਂ ਖਰੀਦੀਆਂ ਸੀ। ਜਦੋਂ ਮਦਨ ਲਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ।
Newsline Express

Related Articles

Leave a Comment