PSSSB ਪ੍ਰੀਖਿਆਵਾਂ ‘ਚ ਗੰਭੀਰ ਖਿਲਵਾੜ !?
???? ਪਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਹਜ਼ਾਰਾਂ ਮਿਹਨਤੀ ਨੌਜਵਾਨਾਂ ਦੇ ਭਵਿੱਖ ਉੱਤੇ ਸਵਾਲ !
???? ਦੋਸ਼ੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਪਰੀਖਿਆ ਪ੍ਰਣਾਲੀ ਦਾ ਭਰੋਸਾ ਬਹਾਲ ਕੀਤਾ ਜਾਵੇ
???? ਖਾਲਸਾ ਕਾਲਜ ਬਠਿੰਡਾ ਵਿਖੇ ਕਰਵਾਏ PSSSB ਪਰੀਖਿਆ ਮਾਮਲੇ ਵਿੱਚ ਤੁਰੰਤ ਜਾਂਚ, ਕਾਰਵਾਈ ਅਤੇ ਬਾਕੀ ਉਮੀਦਵਾਰਾਂ ਨੂੰ ਜੌਇਨਿੰਗ ਕਰਾਉਣ ਦੀ ਮੰਗ
ਚੰਡੀਗੜ੍ਹ /ਪਟਿਆਲਾ, 21 ਜਨਵਰੀ – ਅਸ਼ੋਕ ਵਰਮਾ – ਨਿਊਜ਼ਲਾਈਨ ਐਕਸਪ੍ਰੈਸ –
ਬਠਿੰਡਾ ਦੇ ਖ਼ਾਲਸਾ ਸਕੂਲ ਵਿੱਚ ਬੀਤੀ 21 ਦਸੰਬਰ ਨੂੰ ਕਰਵਾਈਆਂ ਗਈਆਂ PSSSB ਦੀ ਪਰੀਖਿਆ ਦੌਰਾਨ ਹੋਏ ਗੰਭੀਰ ਖਿਲਵਾੜ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਸਿਰਫ਼ ਇੱਕ ਪਰੀਖਿਆ ਕੇਂਦਰ ਤੱਕ ਸੀਮਿਤ ਨਹੀਂ, ਸਗੋਂ ਪਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਹਜ਼ਾਰਾਂ ਮਿਹਨਤੀ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਇਸ ਸਬੰਧੀ ਪਟਿਆਲਾ ਦੇ ਇੱਕ ਪ੍ਰਸਿੱਧ ਸਕੂਲ ਦੀ ਪ੍ਰਿੰਸੀਪਲ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੂੰ ਮੰਗ ਕੀਤੀ ਹੈ ਕਿ ਬਠਿੰਡਾ ਦੇ ਖ਼ਾਲਸਾ ਸਕੂਲ ਵਿੱਚ ਕਰਵਾਏ ਗਏ PSSSB ਦੀ ਪਰੀਖਿਆ ਦੌਰਾਨ ਹੋਏ ਗੰਭੀਰ ਖਿਲਵਾੜ ਸਬੰਧੀ ਆਪ ਜੀ ਦਾ ਧਿਆਨ ਖਿੱਚਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮਾਮਲਾ ਸਿਰਫ਼ ਇੱਕ ਪਰੀਖਿਆ ਕੇਂਦਰ ਤੱਕ ਸੀਮਿਤ ਨਹੀਂ, ਸਗੋਂ ਪਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ਅਤੇ ਹਜ਼ਾਰਾਂ ਮਿਹਨਤੀ ਨੌਜਵਾਨਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।
ਸ਼ਿਕਾਇਤ ਸਬੰਧੀ ਮੰਗ ਕਰਦਿਆਂ ਸ਼ਿਕਾਇਤਕਰਤਾ ਪਟਿਆਲਾ ਦੀ ਪ੍ਰਿੰਸਿਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਮੁੱਖ ਬਿੰਦੂਆਂ ਤੇ ਗੰਭੀਰ ਮੁੱਦਿਆਂ ਉੱਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ, ਜਿਵੇਂ ਕਿ:-
1. ਪ੍ਰਿੰਸੀਪਲ ਜਗਤਾਰ ਸਿੰਘ ਦੀ ਸਿੱਧੀ ਜ਼ਿੰਮੇਵਾਰੀ
ਬਠਿੰਡਾ ਖ਼ਾਲਸਾ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਉਨ੍ਹਾਂ ਦੇ ਅਧੀਨ ਪਰੀਖਿਆ ਕੇਂਦਰ ਵਿੱਚ PSSSB ਦੇ ਪੇਪਰ ਨਾਲ ਗੰਭੀਰ ਖਿਲਵਾੜ ਹੋਇਆ। ਇਹ ਸਿਰਫ਼ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ, ਸਗੋਂ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਦੇ ਖ਼ਿਲਾਫ਼ ਫੌਜਦਾਰੀ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
2. ਪਰੀਖਿਆ ਕਰਵਾਉਣ ਵਾਲੀ ਯੂਨੀਵਰਸਿਟੀ GNDU ਦੀ ਗੰਭੀਰ ਲਾਪਰਵਾਹੀ
ਇੰਨੇ ਵੱਡੇ ਪੱਧਰ ਦੀ ਪਰੀਖਿਆ ਦੀ ਪਾਰਦਰਸ਼ਤਾ ਅਤੇ ਨਿਆਂਪੂਰਨ ਪ੍ਰਕਿਰਿਆ ਯਕੀਨੀ ਬਣਾਉਣਾ GNDU ਯੂਨੀਵਰਸਿਟੀ ਦੀ ਜ਼ਿੰਮੇਵਾਰੀ ਸੀ। ਯੂਨੀਵਰਸਿਟੀ ਵੱਲੋਂ ਪਰੀਖਿਆ ਕੇਂਦਰ ਦੀ ਢੁਕਵੀਂ ਜਾਂਚ ਨਾ ਕਰਨਾ ਅਤੇ ਨਿਯਮਾਂ ਦੀ ਪਾਲਣਾ ਨਾ ਕਰਵਾਉਣਾ ਗੰਭੀਰ ਲਾਪਰਵਾਹੀ ਹੈ, ਜਿਸ ਲਈ ਯੂਨੀਵਰਸਿਟੀ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਬਣਦੀ ਹੈ।
3. No Relation Certificate ਦੇ ਨਿਯਮ ਦੀ ਉਲੰਘਣਾ
ਨਿਯਮਾਂ ਅਨੁਸਾਰ ਕਿਸੇ ਵੀ ਪਰੀਖਿਆ ਕੇਂਦਰ ਵਿੱਚ ਸਕੂਲ ਪ੍ਰਸ਼ਾਸਨ ਜਾਂ ਸਟਾਫ਼ ਦਾ ਕੋਈ ਵੀ ਸਗਾ-ਸਬੰਧੀ ਉਮੀਦਵਾਰ ਪਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਲਈ ਪ੍ਰਿੰਸੀਪਲ ਅਤੇ ਸਟਾਫ਼ ਵੱਲੋਂ No Relation Certificate ਜਮ੍ਹਾ ਕਰਵਾਉਣਾ ਲਾਜ਼ਮੀ ਹੁੰਦਾ ਹੈ। ਜੇਕਰ ਇਹ ਨਿਯਮ ਨਜ਼ਰਅੰਦਾਜ਼ ਕੀਤਾ ਗਿਆ ਹੈ ਜਾਂ ਝੂਠਾ ਸਰਟੀਫਿਕੇਟ ਦਿੱਤਾ ਗਿਆ ਹੈ, ਤਾਂ ਇਹ ਨਿਯਮਾਂ ਦੀ ਖੁੱਲ੍ਹੀ ਉਲੰਘਣਾ ਅਤੇ ਗੰਭੀਰ ਅਪਰਾਧ ਹੈ।
ਮੁੱਖ ਮੰਗ ………
ਇਸ ਮਾਮਲੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਦੋਸ਼ੀ ਉਮੀਦਵਾਰਾਂ (candidates) ਨੂੰ ਪੂਰੀ ਤਰ੍ਹਾਂ ਅਲੱਗ ਕਰਕੇ, ਬਾਕੀ ਸਾਰੇ ਬੇਗੁਨਾਹ ਉਮੀਦਵਾਰਾਂ ਦੀ ਦੁਬਾਰਾ ਮੈਰਿਟ ਤਿਆਰ ਕੀਤੀ ਜਾਵੇ ਅਤੇ ਯੋਗ ਉਮੀਦਵਾਰਾਂ ਨੂੰ ਬਿਨਾਂ ਹੋਰ ਦੇਰੀ ਜੌਇਨਿੰਗ ਦਿੱਤੀ ਜਾਵੇ, ਤਾਂ ਜੋ ਮਿਹਨਤੀ ਬੱਚਿਆਂ ਨਾਲ ਅਨਿਆਂ ਨਾ ਹੋਵੇ। ਮੁੱਖ ਮੰਤਰੀ ਪੰਜਾਬ ਤੋਂ ਮੰਗ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ne ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮੇਂ-ਬੱਧ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਪਰੀਖਿਆ ਪ੍ਰਣਾਲੀ ‘ਤੇ ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾਵੇ। Newsline Express
