???? 13 ਲੱਖ ਦੀ ਨਕਦੀ ਸਮੇਤ 3 ਗ੍ਰਿਫਤਾਰ
ਘਨੌਰ, 10 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸ਼ੰਭੂ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਕੀਤੀ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਪਾਸੋਂ 13 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ। ਥਾਣਾ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ ਪਟਿਆਲਾ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵੱਡੀ ਮੁਹਿੰਮ ਤਹਿਤ ਸ਼ੰਭੂ ਪੁਲਿਸ ਨੇ ਰਾਜਪੁਰਾ-ਅੰਬਾਲਾ ਰੋਡ ’ਤੇ ਨਾਕਾਬੰਦੀ ਦੌਰਾਨ ਇੱਕ ਕਾਰ ਐਚਆਰ 19 ਐਸ 0318 ਦੀ ਤਲਾਸ਼ੀ ਲਈ, ਜਿਸ ਵਿੱਚ 13 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੇ।

ਗੱਡੀ ਵਿੱਚ ਬੈਠੇ ਤਿੰਨ ਵਿਅਕਤੀਆਂ ਦੀ ਪਛਾਣ ਸੰਜੇ, ਦੀਵਾਨ ਚੰਦ ਅਤੇ ਦੀਪਾਂਸ਼ੂ ਵਾਸੀ ਪਿੰਡ ਚਰਖੀ ਦਾਦਰੀ, ਹਰਿਆਣਾ ਵਜੋਂ ਹੋਈ ਹੈ। ਥਾਣਾ ਸ਼ੰਭੂ ਪੁਲਿਸ ਨੇ ਤੁਰੰਤ ਮਾਮਲਾ ਇਨਕਮ ਟੈਕਸ ਇਨਵੈਸਟੀਗੇਸ਼ਨ ਵਿੰਗ, ਪਟਿਆਲਾ ਨੂੰ ਸੌਂਪ ਦਿੱਤਾ। ਇਨਕਮ ਟੈਕਸ ਇਨਵੈਸਟੀਗੇਸ਼ਨ ਪਟਿਆਲਾ ਨੇ ਬਰਾਮਦ ਕੀਤੀ ਰਕਮ ਜ਼ਬਤ ਕਰ ਲਈ ਹੈ ਅਤੇ ਗ੍ਰਿਫਤਾਰ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
