Skip to main content

newslineexpres

Home Education ???? ਐਨ.ਸੀ.ਸੀ. ਏ ਕੈਡਿਟਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੀਤਾ ਯਾਦ

???? ਐਨ.ਸੀ.ਸੀ. ਏ ਕੈਡਿਟਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੀਤਾ ਯਾਦ

by Newslineexpres@1
???? ਐਨ.ਸੀ.ਸੀ. ਏ ਕੈਡਿਟਾਂ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੀਤਾ ਯਾਦ
ਪਟਿਆਲਾ, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ  – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਐਨ.ਸੀ.ਸੀ. ਏਅਰ ਵਿੰਗ ਦੇ ਕੈਡਿਟਾਂ ਵੱਲੋਂ 12 ਸਤੰਬਰ 1897 ਵਿੱਚ 36ਵੀਂ ਸਿੱਖ ਬਟਾਲੀਅਨ ਦੇ 21 ਸਿੱਖ ਸਿਪਾਹੀਆਂ ਅਤੇ ਲਗਭਗ 10,000 ਅਫਗਾਨੀ ਹਮਲਾਵਰਾਂ ਵਿਚਕਾਰ ਸਾਰਾਗੜ੍ਹੀ ਵਿੱਚ ਹੋਏ, ਬੇਮਿਸਾਲ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਸਿਪਾਹੀਆਂ ਨੂੰ 127ਵੀਂ ਵਰ੍ਹੇਗੰਢ ਤੇ ਯਾਦ ਕੀਤਾ ਗਿਆ।
ਇਸ ਮੌਕੇ ਐਨ.ਸੀ.ਸੀ ਅਦਬਦੀਪ ਸਿੰਘ ਅਤੇ ਜ਼ਰੀਨਾ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਉਨ੍ਹਾਂ ਸਿਪਾਹੀਆਂ ਦੇ ਬੁਲੰਦ ਅਤੇ ਬੇਮਿਸਾਲ ਹੌਂਸਲੇ ਦੀ ਗਾਥਾ ਨੂੰ ਬਿਆਨ ਕੀਤਾ, ਜੋ ਆਪਣੇ ਫਰਜ ਅਤੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਲਈ ਆਪਣੀਆਂ ਜਾਨਾਂ ਵਾਰ ਗਏ। ਏ.ਐਨ.ਓ. ਸਤਵੀਰ ਸਿੰਘ ਗਿੱਲ ਵੱਲੋਂ ਵੀ ਵਿਦਿਆਰਥੀਆਂ ਨੂੰ ਸਾਰਾਗੜ੍ਹੀ ਦੇ ਇਤਿਹਾਸ ਬਾਰੇ ਚਾਣਨਾ ਪਾਇਆ ਅਤੇ 36ਵੀਂ ਸਿੱਖ ਰੈਜੀਮੈਂਟ ਦੇ ਬਹਾਦਰ ਯੋਧਿਆਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਪਿ੍ੰਸੀਪਲ ਮਿਸ ਬਲਵਿੰਦਰ ਕੌਰ, ਏ.ਐਨ.ਓ. ਸਤਵੀਰ ਸਿੰਘ ਗਿੱਲ, ਗਗਨਦੀਪ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ।

Related Articles

Leave a Comment