newslineexpres

Home Information ???? DC ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ

???? DC ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ

by Newslineexpres@1

???? ਡੀ.ਸੀ. ਵੱਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੀਆਂ ਤਿਆਰੀਆਂ ਦਾ ਜਾਇਜ਼ਾ
???? 12 ਫਰਵਰੀ ਨੂੰ ਖ਼ਾਲਸਾ ਕਾਲਜ ‘ਚ ਮਿਲਟਰੀ ਲਿਟਰੇਚਰ ਫੈਸਟੀਵਲ, 13 ਨੂੰ ਮਹਿੰਦਰਾ ਕਾਲਜ ‘ਚ ਕਵੀ ਦਰਬਾਰ
???? 17 ਫਰਵਰੀ ਨੂੰ ਮਨਮੋਹਨ ਵਾਰਸ ਤੇ ਕਮਲ ਹੀਰ ਲਾਉਣਗੇ ਪੋਲੋ ਗਰਾਊਂਡ ‘ਚ ਰੌਣਕਾਂ
???? ਏਅਰੋ ਮਾਡਲਿੰਗ, ਫੂਡ ਐਂਡ ਫਲਾਵਰ ਸ਼ੋਅ, ਹੈਰੀਟੇਜ ਵਾਕ, ਡਾਗ ਸ਼ੋਅ ਵੀ ਬਣਨਗੇ ਪਟਿਆਲਾ ਦੀ ਸ਼ਾਨ
???? ਕਿਲਾ ਮੁਬਾਰਕ ‘ਚ 21 ਨੂੰ ਸ਼ਾਸਤਰੀ ਸੰਗੀਤ ਤੇ 22 ਨੂੰ ਖਾਨ ਸਾਬ੍ਹ ਦੀ ਸੂਫੀ ਸ਼ਾਮ
???? ਸਮੂਹ ਪਟਿਆਲਵੀ ਪਟਿਆਲਾ ਹੈਰੀਟੇਜ ਫੈਸਟੀਵਲ ਦਾ ਜਰੂਰ ਹਿੱਸਾ ਬਣਨ : ਵਰਜੀਤ ਵਾਲੀਆ
???? ਪਟਿਆਲਾ ਹੈਰੀਟੇਜ ਫੈਸਟੀਵਲ ਲਈ ਪਟਿਆਲਵੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਟੀਮਾਂ ‘ਚ ਭਾਰੀ ਉਤਸ਼ਾਹ : ਵਾਲੀਆ

ਪਟਿਆਲਾ, 4 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ  –         ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਨੋਡਲ ਅਫ਼ਸਰਾਂ ਵੱਲੋਂ ਕੀਤੀਆਂ ਜਾ ਰਹੀਆ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮਾਂ ਲਈ ਪਟਿਆਲਵੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਸਾਰੀਆਂ ਟੀਮਾਂ ਵਿੱਚ ਭਾਰੀ ਉਤਸ਼ਾਹ ਹੈ।

ਵਰਜੀਤ ਵਾਲੀਆ ਨੇ ਦੱਸਿਆ ਕਿ ਇਸ ਪਟਿਆਲਾ ਵਿਰਾਸਤੀ ਮੇਲੇ ਦੌਰਾਨ 12-13 ਫਰਵਰੀ ਨੂੰ ਖ਼ਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਹੋਵੇਗਾ, 13 ਫਰਵਰੀ ਨੂੰ ਮਹਿੰਦਰਾ ਕਾਲਜ ਵਿਖੇ ਕਵੀ ਦਰਬਾਰ, 14 ਫਰਵਰੀ ਨੂੰ ਸਿਵਲ ਏਵੀਏਸ਼ਨ ਕਲੱਬ ਸੰਗਰੂਰ ਰੋਡ ਵਿਖੇ ਐਰੋ ਮਾਡਲਿੰਗ ਤੇ ਏਅਰ ਸ਼ੋਅ, 15 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਡਾਗ ਸ਼ੋਅ, 16 ਫਰਵਰੀ ਨੂੰ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕੇਵਲ ਧਾਲੀਵਾਲ ਦੇ ਇਤਿਹਾਸਕ ਨਾਟਕ ‘1675’ ਦਾ ਮੰਚਨ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ 17 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਉਘੇ ਪੰਜਾਬੀ ਗਾਇਕ ਮਨਮੋਹਨ ਵਾਰਸ ਤੇ ਕਮਲ ਹੀਰ ਵਾਰਸ ਭਰਾਵਾਂ ਦੀ ਜੋੜੀ ਰੰਗ ਬੰਨ੍ਹੇਗੀ। ਜਦਕਿ 18 ਫਰਵਰੀ ਨੂੰ ਬਾਰਾਂਦਰੀ ਬਾਗ ਫੂਡ ਫੈਸਟੀਵਲ ਤੇ ਫਲਾਵਰ ਸ਼ੋਅ, 19 ਫਰਵਰੀ ਨੂੰ ਬਾਰਾਂਦਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਨੇਚਰ ਵਾਕ, ਵਾਤਾਵਰਨ ਸੈਰ ਅਤੇ 20 ਫਰਵਰੀ ਨੂੰ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਹੈਰੀਟੇਜ ਵਾਕ ਹੋਵੇਗੀ।

ਇਸ ਤੋਂ ਬਿਨ੍ਹਾਂ ਕਿਲਾ ਮੁਬਾਰਕ ਵਿਖੇ 21 ਨੂੰ ਸ਼ਾਸਤਰੀ ਸੰਗੀਤ ਦੀ ਸ਼ਾਮ ‘ਚ ਹਿੰਦੁਤਸਾਨੀ ਕਲਾਸੀਕਲ ਸੰਗੀਤ ਦੀ ਉਘੀ ਗਾਇਕਾ ਰੌਣਕਿਨੀ ਗੁਪਤਾ ਦੀ ਗਾਇਕੀ ਸਮੇਤ ਅਨੁਪਮਾ ਭਾਗਵਤ ਦੀ ਸਿਤਾਰ, ਦੇਬਸ ਮਿਸ਼ਰਾ ਭੱਟਾਚਾਰੀਆ ਦਾ ਸਰੋਦ, ਪੰਡਿਤ ਅਭਿਸ਼ੇਕ ਮਿਸ਼ਰਾ ਦਾ ਤਬਲਾ ਅਤੇ ਅਵਧਾਨੀ ਦੇ ਮਿਰਦੰਗਮ ਦੀ ਚੌਗੁਲਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਟਿਆਲਾ ਹੈਰੀਟੇਜ ਦੀ ਸਮਾਪਤੀ ਵਾਲੀ ਸ਼ਾਮ 22 ਫਰਵਰੀ ਨੂੰ ਕਿਲਾ ਮੁਬਾਰਕ ਵਿਖੇ ਪਟਿਆਲਾ ਦੇ ਉਘੇ ਫ਼ਨਕਾਰ ਡਾ. ਅਮਨਦੀਪ ਸਿੰਘ ਦੀ ਗਾਇਕੀ ਤੇ ਵਾਦਨ ਸਮੇਤ ਸੂਫੀ ਨੌਜਵਾਨ ਕਵਾਲ (ਇਮਰਾਨ) ਖ਼ਾਨ ਸਾਬ੍ਹ ਦੀ ਗਾਇਕੀ ਹੋਵੇਗੀ।

ਵਰਜੀਤ ਵਾਲੀਆ ਨੇਨੋਡਲ ਅਫ਼ਸਰਾਂ ਨੂੰ ਸਾਰੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾਣ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਇਸ ਮੇਲੇ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਪਟਿਆਲਾ ਹੈਰੀਟੇਜ ਮੇਲੇ ਲਈ ਕੋਈ ਟਿਕਟ ਨਹੀਂ ਹੈ। ਉਨ੍ਹਾਂ ਦੱਸਿਆ ਕਿ 21 ਫਰਵਰੀ ਤੋਂ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ ਅਤੇ ਕਰਾਫ਼ਟ ਮੇਲਾ ਲੱਗੇਗਾ।

ਬੈਠਕ ਦੌਰਾਨ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਨ ਅਪਰਨਾ, ਏ.ਡੀ.ਸੀ (ਜ) ਸਿਮਰਪ੍ਰੀਤ ਕੌਰ, ਆਰ.ਟੀ.ਓ ਬਬਨਦੀਪ ਸਿੰਘ, ਪੀ.ਡੀ.ਏ ਦੇ ਏ.ਸੀ.ਏ ਜਸ਼ਨਪ੍ਰੀਤ ਕੌਰ ਗਿੱਲ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਐਸ.ਡੀ.ਐਮ ਰਾਜਪੁਰਾ ਨਮਨ ਮਾਰਕੰਨ, ਐਸ.ਡੀ.ਐਮ ਪਟਿਆਲਾ ਹਰਜੋਤ ਕੌਰ ਮਾਵੀ, ਐਸ.ਡੀ.ਐਮ ਸਮਾਣਾ ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Newsline Express

Related Articles

Leave a Comment