Skip to main content

newslineexpres

Breaking News
Joe Rogan Podcasts You Must Listen
Home Chandigarh ???? PSPCL ਵਿਭਾਗ ਵੱਲੋਂ ਨਵੇਂ ਹੁਕਮ ਹੋਏ ਜਾਰੀ, ਸਰਕਾਰੀ ਵਿਭਾਗਾਂ ‘ਚ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਕੀਤੇ ਲਾਜ਼ਮੀ

???? PSPCL ਵਿਭਾਗ ਵੱਲੋਂ ਨਵੇਂ ਹੁਕਮ ਹੋਏ ਜਾਰੀ, ਸਰਕਾਰੀ ਵਿਭਾਗਾਂ ‘ਚ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਕੀਤੇ ਲਾਜ਼ਮੀ

by Newslineexpres@1

???? PSPCL ਵਿਭਾਗ ਵੱਲੋਂ ਨਵੇਂ ਹੁਕਮ ਹੋਏ ਜਾਰੀ, ਸਰਕਾਰੀ ਵਿਭਾਗਾਂ ‘ਚ ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਕੀਤੇ ਲਾਜ਼ਮੀ

ਚੰਡੀਗੜ੍ਹ, 8 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ  –             PSPCL ਵਿਭਾਗ ਵੱਲੋਂ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਨਵੇਂ ਜਾਰੀ ਹੁਕਮਾਂ ਅਨੁਸਾਰ ਹੁਣ ਸਰਕਾਰੀ ਵਿਭਾਗਾਂ ਵਿਚ ਪ੍ਰੀਪੇਡ ਮੀਟਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪਹਿਲਾਂ ਰਿਚਾਰਜ ਕਰਵਾਉਣਾ ਪਵੇਗਾ ਤਾਂ ਹੀ ਬਿਜਲੀ ਆਏਗੀ। ਪ੍ਰੀਪੇਡ ਮੀਟਰਾਂ ਨਾਲ ਜੁੜੀ ਇਹ ਵੱਡੀ ਖਬਰ ਹੈ। ਰਿਚਾਰਜ ਖਤਮ ਹੋਣ ‘ਤੇ ਤੁਰੰਤ ਕਨੈਕਸ਼ਨ ਕੱਟ ਦਿੱਤਾ ਜਾਵੇਗਾ।

ਪ੍ਰੀਪੇਡ ਬਿਜਲੀ ਮੀਟਰ ਲਗਾਉਣੇ ਪੰਜਾਬ ਵਿਚ ਲਾਜ਼ਮੀ ਕਰ ਦਿੱਤੇ ਗਏ ਹਨ। ਸਰਕਾਰੀ ਵਿਭਾਗਾਂ ਲਈ ਪ੍ਰੀਪੇਡ ਬਿਜਲੀ ਮੀਟਰ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ PSPCL ਵਿਭਾਗ ਵੱਲੋਂ ਜਾਰੀ ਹੁਕਮ 45ਕੇਵੀ ਦੇ ਸਾਰੇ ਸਰਕਾਰੀ ਕੁਨੈਕਸ਼ਨਾਂ ‘ਤੇ ਲਾਗੂ ਹੋਣਗੇ। ਜੇਕਰ ਮੀਟਰ ਵਿਚ ਰਿਚਾਰਜ ਖਤਮ ਹੋ ਜਾਂਦਾ ਹੈ ਤਾਂ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਵੇਗੀ। ਵਿਭਾਗਾਂ ਨੂੰ ਮੁੜ ਆਪਣੀ ਸਪਲਾਈ ਚਾਲੂ ਕਰਵਾਉਣ ਲਈ ਦੁਬਾਰਾ ਰਿਚਾਰਜ ਕਰਵਾਉਣਾ ਪਵੇਗਾ। ਇਥੇ ਇਹ ਵੀ ਖਾਸ ਗੱਲ ਦੱਸਣਯੋਗ ਹੈ ਕਿ ਪੰਜਾਬ ਵਿਚ ਵੱਡੇ ਪੱਧਰ ‘ਤੇ ਇਸ ਦਾ ਵਿਰੋਧ ਵੀ ਹੋਇਆ ਸੀ ਤੇ ਕਿਸਾਨਾਂ ਵੱਲੋਂ ਪ੍ਰੀਪੇਡ ਮੀਟਰਾਂ ਦਾ ਵਿਰੋਧ ਕੀਤਾ ਗਿਆ ਸੀ।

Newsline Express

Related Articles

Leave a Comment