???? 2,3 ਅਤੇ 4 ਮਾਰਚ ਨੂੰ ਇਹਨਾਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ….
ਸ੍ਰੀ ਅਨੰਦਪੁਰ ਸਾਹਿਬ, 1 ਮਾਰਚ : ਨਿਊਜ਼ਲਾਈਨ ਐਕਸਪ੍ਰੈਸ – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲਾ ਮਹੱਲਾ ਤਿਉਹਾਰ 2 ਮਾਰਚ 2026 ਤੋਂ 4 ਮਾਰਚ 2026 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲਾ ਮਹੱਲਾ ਦੌਰਾਨ ਲੱਖਾਂ ਦੀ ਤਾਦਾਦ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਪਵਿੱਤਰ ਭਾਵਨਾਵਾਂ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੀਆਂ ਹਨ। ਇਸ ਤਰ੍ਹਾਂ ਸੰਗਤਾਂ ਦੀ ਵੱਡੀ ਭੀੜ ਤੇ ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਆਉਣ-ਜਾਣ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ/ਪ੍ਰਾਇਮਰੀ) ਰੂਪਨਗਰ ਅਤੇ ਕੀਰਤਪੁਰ ਸਾਹਿਬ ਬਲਾਕਾਂ ਵਿਚ ਪੈਂਦੇ ਸਾਰੇ ਵਿਦਿਅਕ ਅਦਾਰੇ ਸਰਕਾਰੀ/ਪ੍ਰਾਈਵੇਟ ਵਿਚ 2 ਮਾਰਚ 2026 ਤੋਂ 4 ਮਾਰਚ 2026 ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਉਨ੍ਹਾਂ ਸਕੂਲਾਂ ‘ਤੇ ਲਾਗੂ ਨਹੀਂ ਹੋਵੇਗਾ, ਜਿਨ੍ਹਾਂ ਸਕੂਲਾਂ ਵਿਚ 2 ਮਾਰਚ 2026 ਤੋਂ 4 ਮਾਰਚ 2026 ਤੱਕ ਬੋਰਡ ਦੀ ਪ੍ਰੀਖਿਆ ਦਾ ਇਮਤਿਹਾਨ ਹੋਵੇਗਾ।
Newsline Express
