???? ਕੀ ਪੈਟਰੋਲ-ਡੀਜ਼ਲ ਮਹਿੰਗਾ ਹੋ ਗਿਆ?
???? ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖ਼ਬਰਾਂ ਨੇ ਪੈਦਾ ਕੀਤੀ ਗੁੰਝਲ!
???? ਅਸਲ ਸੱਚ ਇਹ ਹੈ ਕਿ ਆਮ ਪੈਟਰੋਲ-ਡੀਜ਼ਲ ਦੇ ਰੇਟ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ।
???? ਸਿਰਫ਼ ਪ੍ਰੀਮੀਅਮ ਪੈਟਰੋਲ ਹੋਇਆ ਮਹਿੰਗਾ!
ਪੜ੍ਹੋ, ਅਸਲ ਸੱਚ…
???? ਆਮ ਲੋਕਾਂ ਲਈ ਰੇਟ ਨਹੀਂ ਵਧੇ
???? ਸਿਰਫ਼ ਪ੍ਰੀਮੀਅਮ ਪੈਟਰੋਲ ਤੇ ਬਲਕ ਡੀਜ਼ਲ ਮਹਿੰਗਾ
ਪਟਿਆਲਾ, 20 ਮਾਰਚ (ਨਿਊਜ਼ਲਾਈਨ ਐਕਸਪ੍ਰੈਸ) : ਅੱਜ ਸ਼ਾਮ ਤੋਂ ਇਹ ਚਰਚਾਵਾਂ ਤੇਜ਼ ਹੋ ਗਈਆਂ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵੱਧ ਗਏ ਹਨ। ਦੇਸ਼ ਭਰ ਵਿੱਚ ਇਸ ਸਬੰਧੀ ਖ਼ਬਰਾਂ ਟੀਵੀ ਅਤੇ ਡਿਜ਼ੀਟਲ ਮੀਡੀਆ ‘ਤੇ ਤੇਜ਼ੀ ਨਾਲ ਚੱਲ ਰਹੀਆਂ ਹਨ, ਜਿਸ ਨਾਲ ਲੋਕਾਂ ਵਿੱਚ ਗੁੰਝਲਦਾਰ ਸਥਿਤੀ ਬਣ ਗਈ ਹੈ।
ਪਰ ਤਾਜ਼ਾ ਸਰਕਾਰੀ ਅਤੇ ਤੇਲ ਕੰਪਨੀਆਂ ਦੇ ਅੰਕੜਿਆਂ ਅਨੁਸਾਰ ਆਮ ਖਪਤਕਾਰਾਂ ਲਈ ਰੇਗੂਲਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।
ਹਾਂ, ਤੇਲ ਕੰਪਨੀਆਂ ਵੱਲੋਂ ਪ੍ਰੀਮੀਅਮ ਗ੍ਰੇਡ ਪੈਟਰੋਲ ਦੇ ਭਾਅ ਵਿੱਚ ਲਗਭਗ ₹2 ਤੋਂ ₹2.35 ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸਦੇ ਨਾਲ ਹੀ ਉਦਯੋਗਿਕ ਵਰਤੋਂ ਵਾਲੇ ਬਲਕ ਡੀਜ਼ਲ ਦੀ ਕੀਮਤ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਮਾਹਿਰਾਂ ਦੇ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਕਾਰਨ ਇਹ ਤਬਦੀਲੀਆਂ ਕੀਤੀਆਂ ਗਈਆਂ ਹਨ, ਜਦਕਿ ਆਮ ਲੋਕਾਂ ‘ਤੇ ਵੱਡਾ ਬੋਝ ਨਾ ਪਵੇ, ਇਸਦਾ ਵੀ ਧਿਆਨ ਰੱਖਿਆ ਗਿਆ ਹੈ।
Newsline Express
