???? ‘ਆਪ’ MLA ਹਰਮੀਤ ਸਿੰਘ ਪਠਾਨਮਾਜਰਾ ਗ੍ਰਿਫ਼ਤਾਰ, ਅੱਜ ਪਟਿਆਲਾ ਕੋਰਟ ਵਿੱਚ ਕੀਤਾ ਜਾਵੇਗਾ ਪੇਸ਼
ਪਟਿਆਲਾ, 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ ਪੁਲਿਸ ਨੇ ਪਠਾਣਮਾਜਰਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪਠਾਣਮਾਜਰਾ ਖਿਲਾਫ ਜ਼ਬਰਜਨਾਹ, ਧੋਖਾਧੜੀ ਤੇ ਅਪਰਾਧਿਕ ਧਮਕੀਆਂ ਦੇ ਇਲਜ਼ਾਮਾਂ ਹੇਠ ਐਫਆਈਆਰ ਦਰਜ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਪਹਿਲਾਂ ਹੀ ਪਠਾਣਮਾਜਰਾ ਨੂੰ ਭਗੌੜਾ ਕਰਾਰ ਕਰ ਚੁੱਕੀ ਸੀ।
ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਇਸ ਵਿੱਚ ਇਲਜ਼ਾਮ ਹੈ ਕਿ ਪਠਾਣਮਾਜਰਾ ਨੇ ਸ਼ਿਕਾਇਤਕਰਤਾ ਨੂੰ ਸਰਕਾਰੀ ਨੌਕਰੀ ਅਤੇ ਸਰਕਾਰੀ ਯੋਜਨਾਵਾਂ ਦਾ ਲਾਲਚ ਦੇ ਕੇ ਸਾਲਾਂ ਦੌਰਾਨ ਲੱਖਾਂ ਰੁਪਏ ਦੀ ਠੱਗੀ ਮਾਰੀ। ਇਸ ਤੋਂ ਇਲਾਵਾ, ਜਦੋਂ ਉਸਨੇ ਉਸਦੇ ਪੈਸੇ ਵਾਪਸ ਮੰਗੇ ਤਾਂ ਉਸਨੇ ਧਮਕੀਆਂ ਦਿੱਤੀਆਂ।
ਐਫਆਈਆਰ ਦੇ ਅਨੁਸਾਰ, ਵਿਧਾਇਕ ‘ਤੇ ਇੱਕ ਔਰਤ ਨੂੰ ਤਲਾਕਸ਼ੁਦਾ ਦੱਸ ਕੇ ਅਤੇ ਵਿਆਹ ਦੀ ਮੰਗ ਕਰਕੇ ਧੋਖਾ ਦੇਣ ਦਾ ਦੋਸ਼ ਹੈ। ਸੋਸ਼ਲ ਮੀਡੀਆ ‘ਤੇ ਇੱਕ ਜਾਣ-ਪਛਾਣ ਨਾਲ ਸ਼ੁਰੂ ਹੋਇਆ ਇਹ ਰਿਸ਼ਤਾ ਹੌਲੀ-ਹੌਲੀ ਵਿਆਹ ਅਤੇ ਫਿਰ ਸਰੀਰਕ ਸ਼ੋਸ਼ਣ ਤੱਕ ਵਧਿਆ। ਪੀੜਤ ਨੇ 14 ਅਗਸਤ, 2022 ਨੂੰ ਸ਼ਿਕਾਇਤ ਦਰਜ ਕਰਵਾਈ ਸੀ। ਹਾਲਾਂਕਿ, ਉਦੋਂ ਤੋਂ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਨਹੀਂ ਕੀਤੀ ਹੈ। ਹੁਣ, ਤਿੰਨ ਸਾਲ ਬਾਅਦ, ਪੁਲਿਸ ਨੇ ਔਰਤ ਦੀ ਸ਼ਿਕਾਇਤ ਦਾ ਨੋਟਿਸ ਲਿਆ ਹੈ ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਿਰੁੱਧ ਧਾਰਾ 420 (ਧੋਖਾਧੜੀ), 506 (ਧਮਕਾਉਣਾ) ਅਤੇ 376 (ਬਲਾਤਕਾਰ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
Newsline Express
