Skip to main content

newslineexpres

Joe Rogan Podcasts You Must Listen
Home AAP ???? ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗਵਾਲੀਅਰ ਤੋਂ ਗਿਰਫ਼ਤਾਰ

???? ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗਵਾਲੀਅਰ ਤੋਂ ਗਿਰਫ਼ਤਾਰ

by Newslineexpres@1

???? ਪੁਲਿਸ ਦੀ ਮਹੀਨਿਆਂ ਦੀ ਭੱਜਦੌੜ ਖਤਮ …
???? ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਗਵਾਲੀਅਰ ਤੋਂ ਗਿਰਫ਼ਤਾਰ
???? 7 ਸੂਬਿਆਂ ਵਿੱਚ ਲੁਕਦਾ ਰਿਹਾ ਸੀ ਵਿਧਾਇਕ

ਪਟਿਆਲਾ, 25 ਮਾਰਚ – ਨਿਊਜ਼ਲਾਈਨ ਐਕਸਪ੍ਰੈਸ –          ਕਈ ਮਹੀਨਿਆਂ ਤੋਂ ਕਾਨੂੰਨ ਦੀ ਪਹੁੰਚ ਤੋਂ ਦੂਰ ਰਹਿੰਦਾ ਆ ਰਿਹਾ ਭਗੌੜਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਖ਼ਿਰਕਾਰ ਪੁਲੀਸ ਦੇ ਹੱਥ ਚੜ੍ਹ ਗਿਆ। ਪਟਿਆਲਾ ਪੁਲੀਸ ਵੱਲੋਂ ‘ਅਪਰੇਸ਼ਨ ਪਠਾਣ’ ਦੇ ਨਾਂਅ ਨਾਲ ਚਲਾਈ ਗਈ ਇਸ ਕਾਰਵਾਈ ਨੂੰ ਇੱਕ ਵੱਡੀ ਕਾਮਯਾਬੀ ਵਜੋਂ ਦੇਖਿਆ ਜਾ ਰਿਹਾ ਹੈ।
ਸੂਤਰਾਂ ਅਨੁਸਾਰ, ਮੁਲਜ਼ਮ ਵਿਧਾਇਕ ਲਗਾਤਾਰ ਆਪਣੀ ਲੋਕੇਸ਼ਨ ਬਦਲਦਾ ਰਿਹਾ ਅਤੇ ਕਈ ਸੂਬਿਆਂ ਵਿੱਚ ਪੁਲੀਸ ਨੂੰ ਚਕਮਾ ਦਿੰਦਾ ਰਿਹਾ। ਹਾਲਾਂਕਿ ਪੁਲੀਸ ਨੇ ਇਸ ਦੌਰਾਨ ਤਕਨੀਕੀ ਨਿਗਰਾਨੀ ਅਤੇ ਮਾਨਵ ਸੂਚਨਾ ਦੋਹਾਂ ’ਤੇ ਜ਼ੋਰ ਦਿੱਤਾ।
ਸੂਤਰਾਂ ਮੁਤਾਬਿਕ ਕੇਸ ਵਿੱਚ ਅਹਿਮ ਮੋੜ ਉਸ ਵੇਲੇ ਆਇਆ ਜਦੋਂ ਗਵਾਲੀਅਰ ਦੇ ਇੱਕ ਹੋਟਲ ਦੇ Wi-Fi ਡਾਟਾ ਵਿੱਚ ਇੱਕ ਵਿਦੇਸ਼ੀ ਨੰਬਰ ਦੀ ਐਕਟੀਵਿਟੀ ਸਾਹਮਣੇ ਆਈ। ਜਾਂਚ ਦੌਰਾਨ ਇਹ ਸ਼ੱਕ ਪੱਕਾ ਹੋਇਆ ਕਿ ਇਹ ਨੰਬਰ ਮੁਲਜ਼ਮ ਵੱਲੋਂ ਵਰਤਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਪੁਲੀਸ ਨੇ ਬਿਨਾਂ ਦੇਰੀ ਕੀਤੇ ਕਾਰਵਾਈ ਕਰਦਿਆਂ ਉਸ ਸਥਾਨ ਨੂੰ ਘੇਰ ਲਿਆ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ।
  ਹੁਣ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਮੁਲਜ਼ਮ ਨੂੰ ਕੌਣ-ਕੌਣ ਸਹਾਇਤਾ ਦੇ ਰਿਹਾ ਸੀ ਅਤੇ ਕੀ ਇਸਦੇ ਕੋਈ ਅੰਤਰਰਾਸ਼ਟਰੀ ਸੰਪਰਕ ਵੀ ਸਨ।
*Newsline Express *

Related Articles

Leave a Comment