Skip to main content

newslineexpres

Joe Rogan Podcasts You Must Listen
Home Latest News ???? रामनवमी पर धूमधाम से निकाली गई भगवान श्री राम की भव्य शोभा यात्रा ; ਰਾਮਨੌਮੀ ਮੌਕੇ ਧੂਮਧਾਮ ਨਾਲ ਕੱਢੀ ਭਗਵਾਨ ਸ੍ਰੀ ਰਾਮ ਦੀ ਭਵਿਆ ਸ਼ੋਭਾ ਯਾਤਰਾ

???? रामनवमी पर धूमधाम से निकाली गई भगवान श्री राम की भव्य शोभा यात्रा ; ਰਾਮਨੌਮੀ ਮੌਕੇ ਧੂਮਧਾਮ ਨਾਲ ਕੱਢੀ ਭਗਵਾਨ ਸ੍ਰੀ ਰਾਮ ਦੀ ਭਵਿਆ ਸ਼ੋਭਾ ਯਾਤਰਾ

by Newslineexpres@1

???? ਰਾਮਨੌਮੀ ਮੌਕੇ ਧੂਮਧਾਮ ਨਾਲ ਕੱਢੀ ਭਗਵਾਨ ਸ੍ਰੀ ਰਾਮ ਦੀ ਭਵਿਆ ਸ਼ੋਭਾ ਯਾਤਰਾ

???? ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਲੰਘਦੀ ਯਾਤਰਾ ਦਾ ਹਰ ਥਾਂ ਭਰਪੂਰ ਸਵਾਗਤ, ਫੁੱਲਾਂ ਦੀ ਵਰਖਾ ਤੇ ਲੰਗਰਾਂ ਦੀ ਸੇਵਾ

???? “ਜੈ ਸ੍ਰੀ ਰਾਮ”, “ਜੈ ਬਜਰੰਗਬਲੀ” “ਹਨੂਮਾਨ ਜੀ” ਅਤੇ “ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਗੂੰਜਿਆ ਆਸਮਾਨ

ਪਟਿਆਲਾ, 26 ਨਿਊਜ਼ਲਾਈਨ ਐਕਸਪ੍ਰੈਸ –     ਸ੍ਰੀ ਰਾਮਨੌਮੀ ਦਾ ਪਵਿੱਤਰ ਤਿਉਹਾਰ ਬਹੁਤ ਉਤਸਾਹ, ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਸ਼੍ਰੀ ਸਨਾਤਨ ਧਰਮ ਸਭਾ (ਰਜਿਸਟਰਡ), ਪਟਿਆਲਾ ਅਤੇ ਸ਼੍ਰੀ ਰਾਮ ਨਵਮੀ ਸ਼ੋਭਾ ਯਾਤਰਾ ਕਮੇਟੀ ਦੇ ਸਾਂਝੇ ਤਹਿਤ ਆਯੋਜਿਤ ਸੱਤ ਦਿਵਸੀਯ ਸ਼੍ਰੀ ਰਾਮ ਕਥਾ ਮੰਦਾਕਿਨੀ ਦਾ ਭਾਵਪੂਰਨ ਸਮਾਪਨ ਹੋਇਆ। ਇਸ ਦੇ ਨਾਲ ਹੀ ਸ਼੍ਰੀ ਰਾਮ ਨਵਮੀ ਦੇ ਪਵਿੱਤਰ ਮੌਕੇ ‘ਤੇ ਕੱਢੀ ਗਈ ਭਵਿਆ ਸ਼ੋਭਾ ਯਾਤਰਾ ਨੇ ਪੂਰੇ ਸ਼ਾਹੀ ਸ਼ਹਿਰ ਨੂੰ ਭਗਤੀਮਈ ਮਾਹੌਲ ਵਿੱਚ ਰੰਗ ਦਿੱਤਾ।
ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਅਤੇ ਸ਼ੋਭਾ ਯਾਤਰਾ ਕਮੇਟੀ ਦੇ ਸੰਯੋਜਕ ਵਰੁਣ ਜਿੰਦਲ ਦੇ ਮਾਰਗਦਰਸ਼ਨ ਹੇਠ ਕੱਢੀ ਗਈ ਇਹ ਵਿਸ਼ਾਲ ਯਾਤਰਾ ਐਸ.ਡੀ.ਐਸ.ਈ. ਸੀਨੀਅਰ ਸੈਕੰਡਰੀ ਸਕੂਲ, ਆਰਿਆ ਸਮਾਜ ਚੌਕ ਤੋਂ ਸ਼ੁਰੂ ਹੋ ਕੇ ਤ੍ਰਿਵੇਣੀ ਚੌਕ, ਸਰਹਿੰਦੀ ਬਾਜ਼ਾਰ, ਕਿਲਾ ਚੌਕ, ਸਦਰ ਬਾਜ਼ਾਰ, ਅਦਾਲਤ ਬਾਜ਼ਾਰ, ਅਨਾਰਦਾਨਾ ਚੌਕ, ਜੋੜੀਆਂ ਭੱਟੀਆਂ ਅਤੇ ਅਰਨਾ ਵਰਨਾ ਚੌਕ ਰਾਹੀਂ ਹੁੰਦੀ ਹੋਈ ਮੁੜ ਸਕੂਲ ਪ੍ਰਾਂਗਣ ਵਿੱਚ ਸਮਾਪਤ ਹੋਈ।

ਯਾਤਰਾ ਦੌਰਾਨ ਵੱਖ-ਵੱਖ ਬਾਜ਼ਾਰ ਕਮੇਟੀਆਂ ਵੱਲੋਂ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਜਗ੍ਹਾ-ਜਗ੍ਹਾ ਲੰਗਰ ਲਗਾ ਕੇ ਸੇਵਾ ਭਾਵ ਦੀ ਸੁੰਦਰ ਮਿਸਾਲ ਪੇਸ਼ ਕੀਤੀ ਗਈ। ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਅਤੇ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਵਰਮਾ (ਲੱਕੀ) ਵੱਲੋਂ ਵੀ ਸ਼ਰਧਾ ਨਾਲ ਯਾਤਰਾ ਦਾ ਸਵਾਗਤ ਕੀਤਾ ਗਿਆ।
ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਸ਼੍ਰੀ ਰਾਮ ਕੁਮਾਰ ਟੰਡਨ ਅਤੇ ਸ਼੍ਰੀ ਲਕਸ਼ਮਣ ਟੰਡਨ ਵੱਲੋਂ ਸਜਾਈ ਗਈ ਦਿਵਯ ਪਾਲਕੀ ਵਿੱਚ ਸ਼੍ਰੀ ਰਾਮ ਦਰਬਾਰ ਰਿਹਾ। ਪ੍ਰਸਿੱਧ ਕਥਾ ਵਾਚਕ ਆਚਾਰਯ ਸੰਜੀਵ ਗੁਰੂ ਜੀ ਮਹਾਰਾਜ ਦੇ ਭਗਤੀਮਈ ਕੀਰਤਨਾਂ ਨੇ ਪੂਰੇ ਮਾਹੌਲ ਨੂੰ ਰਾਮਮਈ ਕਰ ਦਿੱਤਾ।


ਯਾਤਰਾ ਦਾ ਸਮਾਪਨ ਲੁਧਿਆਣਾ ਦੇ ਸ਼੍ਰੀ ਤਪਕੇਸ਼ਵਰ ਮਹਾਦੇਵ ਮਹਾ ਆਰਤੀ ਸੇਵਾ ਪਰਿਵਾਰ ਵੱਲੋਂ ਢੋਲ-ਨਗਾੜਿਆਂ ਦੀ ਧੁਨ ‘ਤੇ ਕੀਤੀ ਗਈ ਭਵਿਆ ਮਹਾ ਆਰਤੀ ਨਾਲ ਹੋਇਆ, ਜਿਸ ਨੇ ਸੰਗਤ ਨੂੰ ਭਗਤੀ ਰਸ ਵਿੱਚ ਡੁੱਬੋ ਦਿੱਤਾ।
ਕਥਾ ਦੇ ਸੱਤਵੇਂ ਅਤੇ ਆਖਰੀ ਦਿਨ ਸੰਜੀਵ ਗੁਰੂ ਜੀ ਨੇ ‘ਰਾਵਣ ਵਧ’ ਅਤੇ ‘ਰਾਮ ਰਾਜ ਅਭਿਸ਼ੇਕ’ ਦਾ ਵਰਣਨ ਕਰਦੇ ਹੋਏ ਕਿਹਾ ਕਿ ਇਹ ਪ੍ਰਸੰਗ ਅਧਰਮ ‘ਤੇ ਧਰਮ ਦੀ ਜਿੱਤ ਦਾ ਪ੍ਰਤੀਕ ਹਨ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਨੇ ਵਿਭੀਸ਼ਣ ਦੀ ਸਲਾਹ ਨਾਲ ਰਾਵਣ ਦਾ ਸੰਘਾਰ ਕਰਕੇ ਸੰਸਾਰ ਨੂੰ ਸੱਚ ਅਤੇ ਨੇਕੀ ਦੀ ਰਾਹ ਦਿਖਾਈ।
ਉਨ੍ਹਾਂ ਹੋਰ ਕਿਹਾ ਕਿ ‘ਰਾਮ ਰਾਜ’ ਧਰਮ, ਨਿਆਂ ਅਤੇ ਨਿਸ਼ਕਾਮ ਪ੍ਰੇਮ ਦੀ ਉੱਚੀ ਮਿਸਾਲ ਹੈ।
ਇਸ ਮੌਕੇ ਸੱਤ ਦਿਨਾਂ ਦੀ ਕਥਾ ਦੇ ਸੰਪੂਰਣ ਹੋਣ ਉਪਰੰਤ ਵਿਸ਼ਾਲ ਹਵਨ ਯੱਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪ੍ਰਤਿਨਿਧੀਆਂ ਨੇ ਪੂਰਨਾਹੁਤੀ ਪਾ ਕੇ ਵਿਸ਼ਵ ਸ਼ਾਂਤੀ ਦੀ ਕਾਮਨਾ ਕੀਤੀ।
ਸਮਾਗਮ ਵਿੱਚ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਕੈਬਿਨੇਟ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹੋਏ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਸਭਾ ਦੇ ਪ੍ਰਧਾਨ ਲਾਲ ਚੰਦ ਜਿੰਦਲ ਵੱਲੋਂ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਾ ਅਤੇ ਸ਼ੋਭਾ ਯਾਤਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾ ਕੇ ਸਮਾਗਮ ਨੂੰ ਸਫਲ ਬਣਾਇਆ।
Newsline Express

???? रामनवमी पर धूमधाम से निकाली गई भगवान श्री राम की भव्य शोभा यात्रा

???? शहर के बाजारों से गुजरती यात्रा का जगह-जगह भव्य स्वागत, फूलों की वर्षा व लंगर सेवा

????”जय श्री राम”, “जय बजरंगबली”, “हनुमान जी” और “हर हर महादेव” के जयकारों से गूंजा आसमान

पटियाला, 26 -न्यूज़लाइन एक्सप्रेस –  
श्री रामनवमी का पावन पर्व पूरे उत्साह, धूमधाम और श्रद्धा के साथ मनाया गया।
श्री सनातन धर्म सभा (रजिस्टर्ड), पटियाला तथा श्री राम नवमी शोभा यात्रा कमेटी के संयुक्त तत्वावधान में आयोजित सात दिवसीय श्री राम कथा मंदाकिनी का भावपूर्ण समापन हुआ। इसके साथ ही श्री राम नवमी के पावन अवसर पर निकाली गई भव्य शोभा यात्रा ने पूरे शाही शहर को भक्तिमय वातावरण में रंग दिया।
सभा के प्रधान लाल चंद जिंदल तथा शोभा यात्रा कमेटी के संयोजक वरुण जिंदल के मार्गदर्शन में निकाली गई यह विशाल यात्रा एस.डी.एस.ई. सीनियर सेकेंडरी स्कूल, आर्य समाज चौक से शुरू होकर त्रिवेणी चौक, सरहिंदी बाजार, किला चौक, सदर बाजार, अदालत बाजार, अनारदाना चौक, जोड़ियां भट्टियां और अरणा वरना चौक से होती हुई पुनः स्कूल परिसर में संपन्न हुई।
यात्रा के दौरान विभिन्न बाजार समितियों द्वारा श्रद्धालुओं पर फूलों की वर्षा कर भव्य स्वागत किया गया। इसके अलावा जगह-जगह लंगर लगाकर सेवा भाव की मिसाल पेश की गई। स्वर्णकार संघ के जिला प्रधान भीम सैन वर्मा तथा शहरी प्रधान प्रवीण कुमार वर्मा (लक्की) ने भी श्रद्धा पूर्वक यात्रा का स्वागत किया।


शोभा यात्रा का मुख्य आकर्षण श्री राम कुमार टंडन एवं श्री लक्ष्मण टंडन द्वारा सुसज्जित दिव्य पालकी में विराजमान श्री राम दरबार रहा। प्रसिद्ध कथा वाचक आचार्य संजीव गुरु जी महाराज के भक्ति भाव से ओतप्रोत कीर्तन ने पूरे वातावरण को राममय बना दिया।
कथा के सातवें और अंतिम दिन संजीव गुरु जी ने ‘रावण वध’ और ‘राम राज्य अभिषेक’ का वर्णन करते हुए कहा कि यह प्रसंग अधर्म पर धर्म की विजय के प्रतीक हैं। उन्होंने बताया कि भगवान श्री राम ने विभीषण की सलाह से रावण का वध कर संसार को सत्य और धर्म का मार्ग दिखाया।
उन्होंने आगे कहा कि ‘राम राज्य’ केवल शासन व्यवस्था नहीं, बल्कि धर्म, न्याय और निस्वार्थ प्रेम की सर्वोच्च मिसाल है।
इस अवसर पर सात दिवसीय कथा के समापन उपरांत विशाल हवन यज्ञ का आयोजन किया गया, जिसमें विभिन्न धार्मिक एवं सामाजिक संस्थाओं के प्रतिनिधियों ने पूर्णाहुति डालकर विश्व शांति की कामना की।
समारोह में पटियाला शहरी के विधायक अजीत पाल सिंह कोहली तथा कैबिनेट स्वास्थ्य मंत्री डॉ. बलवीर सिंह विशेष रूप से उपस्थित रहे और भगवान श्री राम का आशीर्वाद प्राप्त किया। इस दौरान सभा के प्रधान लाल चंद जिंदल द्वारा अतिथियों को सम्मानित किया गया।
इस मौके पर सभा एवं शोभा यात्रा कमेटी के पदाधिकारियों एवं सदस्यों ने बड़ी संख्या में उपस्थित होकर कार्यक्रम को सफल बनाया।
Newsline Express

Related Articles

Leave a Comment