???? ਕਰਤਾਰ ਸਿੰਘ ਜੋੜਾ ਚੌਥੀ ਵਾਰ ਸਰਬਸੰਮਤੀ ਨਾਲ ਬਣੇ ਪੰਜਾਬ ਸਵਰਨਕਾਰ ਸੰਘ (898) ਦੇ ਪ੍ਰਧਾਨ ; ਮੁਖਤਿਆਰ ਸਿੰਘ ਬਣੇ ਜਨਰਲ ਸਕੱਤਰ
???? ਸੰਘ ਦੀ ਤਰੱਕੀ ਤੇ ਸਵਰਨਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਦੇ ਰਹਿਣਗੇ : ਕਰਤਾਰ ਸਿੰਘ ਜੌੜਾ
???? ਸਵਰਨਕਾਰ ਭਾਈਚਾਰਾ ਇੱਕਜੁਟ ਰਹਿ ਕੇ ਸੰਘ ਦੀ ਮਜ਼ਬੂਤੀ ਲਈ ਮਿਲਜੁਲ ਕੇ ਕੰਮ ਕਰੇ : ਭੀਮ ਸੈਨ ਵਰਮਾ
ਬਠਿੰਡਾ, ਪਟਿਆਲਾ, 31 – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਵਰਨਕਾਰ ਸੰਘ (898) ਦੀ ਇਕ ਵਿਸ਼ੇਸ਼ ਅਤੇ ਮਹੱਤਵਪੂਰਨ ਮੀਟਿੰਗ ਐਨਟੀਕ ਰਿਜੋਰਟ, ਬਠਿੰਡਾ ਵਿਖੇ ਬਹੁਤ ਹੀ ਸ਼ਾਨਦਾਰ ਅਤੇ ਸਫਲ ਢੰਗ ਨਾਲ ਆਯੋਜਿਤ ਕੀਤੀ ਗਈ। ਇਸ ਮੌਕੇ ਸੰਘ ਦੇ ਸੂਬਾ ਪੱਧਰ ਤੋਂ ਲੈ ਕੇ ਜਿਲ੍ਹਾ ਅਤੇ ਤਹਿਸੀਲ ਪੱਧਰ ਤੱਕ ਦੇ ਅਹੁਦੇਦਾਰ, ਜਿਲ੍ਹਾ ਪ੍ਰਧਾਨ, ਸ਼ਹਿਰੀ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਜਿੰਮੇਵਾਰ ਸਵਰਨਕਾਰ ਸੂਬੇ ਦੇ ਵੱਖ ਵੱਖ ਇਲਾਕਿਆਂ ਤੋਂ ਪਹੁੰਚੇ।
ਮੀਟਿੰਗ ਦੌਰਾਨ ਪੂਰਾ ਹਾਲ ਸਵਰਨਕਾਰ ਭਾਈਚਾਰੇ ਨਾਲ ਭਰਿਆ ਹੋਇਆ ਸੀ ਅਤੇ ਹਰ ਪਾਸੇ ਉਤਸ਼ਾਹ, ਏਕਤਾ ਅਤੇ ਜੋਸ਼ ਦੇ ਨਜ਼ਾਰੇ ਵੇਖਣ ਨੂੰ ਮਿਲੇ।

ਇਸ ਦੌਰਾਨ ਸਭ ਤੋਂ ਮਹੱਤਵਪੂਰਨ ਫੈਸਲਾ ਲੈਂਦਿਆਂ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕਰਕੇ ਕਰਤਾਰ ਸਿੰਘ ਜੋੜਾ ਨੂੰ ਲਗਾਤਾਰ ਚੌਥੀ ਵਾਰ “ਪੰਜਾਬ ਸਵਰਨਕਾਰ ਸੰਘ (898)” ਦਾ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਦੀ ਮੁੜ ਚੋਣ ਉਤੇ ਸਮੂਹ ਹਾਜ਼ਰ ਸਵਰਨਕਾਰ ਮੈਂਬਰਾਂ ਵੱਲੋਂ ਵਾਰ-ਵਾਰ ਖੜ੍ਹ ਕੇ ਤਾੜੀਆਂ ਨਾਲ ਸਵਾਗਤ ਕੀਤਾ। ਸਮੂਹ ਮੈਂਬਰਾਂ ਦੇ ਜੋਸ਼ ਤੇ ਉਤਸ਼ਾਹ ਨਾਲ ਸਮਾਗਮ ਦਾ ਮਾਹੌਲ ਬੇਹੱਦ ਖੁਸ਼ਗਵਾਰ ਬਣ ਗਿਆ।
ਉਨ੍ਹਾਂ ਨੂੰ ਵੱਡੇ ਵੱਡੇ ਫੁੱਲਾਂ ਵਾਲਾ ਹਾਰ ਪੁਆ ਕੇ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਪੰਜਾਬ ਸਵਰਨਕਾਰ ਸੰਘ (898) ਦੇ ਜਨਰਲ ਸਕੱਤਰ ਤੇ ਕੈਸ਼ੀਅਰ ਦੀ ਵੀ ਨਿਯੁਕਤੀ ਕੀਤੀ ਗਈ ਹੈ। ਲੰਮੇ ਸਮੇਂ ਤੋਂ ਕੰਮ ਕਰ ਰਹੇ ਮੁਖਤਿਆਰ ਸਿੰਘ ਨੂੰ ਵੀ ਮੁੜ ਤੋਂ ਜਨਰਲ ਸਕੱਤਰ ਜਦਕਿ ਬਾਲਵਿੰਦਰ ਸਿੰਘ ਨੂੰ ਇੱਕ ਵਾਰ ਫੇਰ ਤੋਂ ਕੈਸ਼ੀਅਰ ਵਜੋਂ ਨਿਯੁਕਤ ਕੀਤਾ ਗਿਆ ਹੈ। ਸਮੂਹ ਸਵਰਨਕਾਰ ਭਾਈਚਾਰੇ ਵੱਲੋਂ ਉਨ੍ਹਾਂ ਦੀ ਨਿਯੁਕਤੀ ਲਈ ਵਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।
ਸਵਰਨਕਾਰ ਸੰਘ ਪੰਜਾਬ (898) ਦੇ ਚੌਥੀ ਵਾਰ ਬਣੇ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਸਮੂਹ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਭ ਵੱਲੋਂ ਦਿਖਾਏ ਭਰੋਸੇ ਦਾ ਸਤਿਕਾਰ ਕੀਤਾ। ਉਨ੍ਹਾਂ ਨੇ ਸਮੂਹ ਮੈਂਬਰਾਂ ਨੂੰ ਨਾਲ ਲੈਕੇ ਚੱਲਣ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੇ ਇਕਸੁਰ ਹੋ ਕੇ ਸੰਘ ਦੀ ਏਕਤਾ ਅਤੇ ਮਜ਼ਬੂਤੀ ਦਾ ਪ੍ਰਗਟਾਵਾ ਕੀਤਾ। ਇਹ ਫੈਸਲਾ ਸੰਘ ਦੇ ਮੈਂਬਰਾਂ ਦੇ ਉਨ੍ਹਾਂ ਉੱਤੇ ਪੂਰੇ ਭਰੋਸੇ ਅਤੇ ਸਨਮਾਨ ਨੂੰ ਦਰਸਾਉਂਦਾ ਹੈ।
ਇਸ ਦੌਰਾਨ ਪਟਿਆਲਾ ਤੋਂ ਸਵਰਨਕਾਰ ਸੰਘ ਪੰਜਾਬ (898) ਦੇ ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਅਤੇ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਮਾਰ ਵਰਮਾ ਲੱਕੀ ਦੀ ਅਗਵਾਈ ਪਹੁੰਚੇ ਸਵਰਨਕਾਰਾਂ ਵੱਲੋਂ ਸਮੂਹ ਭਾਈਚਾਰੇ ਨੂੰ ਇੱਕਜੁਟ ਰਹਿਣ ਅਤੇ ਸੰਘ ਦੀ ਮਜ਼ਬੂਤੀ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ।
ਭੀਮ ਸੈਨ ਵਰਮਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਪੰਜਾਬ ਭਰ ਤੋਂ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸੰਘ ਦੀ ਅਸਲ ਤਾਕਤ ਉਸਦੇ ਮੈਂਬਰ ਹਨ ਅਤੇ ਸਾਰੇ ਮਿਲ ਕੇ ਹੀ ਸੰਘ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾ ਸਕਦੇ ਹਨ।

ਮੀਟਿੰਗ ਦੇ ਅੰਤ ਵਿੱਚ ਸਾਰੇ ਹਾਜ਼ਰੀਨ ਦਾ ਖਾਸ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਮਹੱਤਵਪੂਰਨ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਨੂੰ ਕਾਮਯਾਬ ਬਣਾਇਆ।
ਮੁੜ ਚੁਣੇ ਪ੍ਰਧਾਨ ਸ: ਕਰਤਾਰ ਸਿੰਘ ਜੋੜਾ ਨੇ ਆਪਣੇ ਸੰਬੋਧਨ ਵਿੱਚ ਮੌਜ਼ੂਦ ਸਾਰੇ ਸਵਰਨਕਾਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੰਘ ਦੀ ਤਰੱਕੀ ਅਤੇ ਸਵਰਨਕਾਰ ਭਾਈਚਾਰੇ ਦੇ ਹੱਕਾਂ ਦੀ ਰੱਖਿਆ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਨੇ ਇਹ ਵੀ ਯਕੀਨ ਦਿਵਾਇਆ ਕਿ ਭਵਿੱਖ ਵਿੱਚ ਸੰਘ ਨੂੰ ਹੋਰ ਮਜ਼ਬੂਤ ਅਤੇ ਇਕਜੁੱਟ ਰੱਖਣ ਲਈ ਹੋਰ ਉਪਰਾਲੇ ਕੀਤੇ ਜਾਣਗੇ।
Newsline Express
