newslineexpres

Joe Rogan Podcasts You Must Listen
Home Latest News ???? ਕਾਰ ਦੀ ਤਲਾਸ਼ੀ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਇੱਕ ਕਿਲੋ ਅਫੀਮ, ਰਾਮਪੁਰਾ ਫੂਲ ਦੇ 2 ਵਿਅਕਤੀ ਗਿਰਫ਼ਤਾਰ

???? ਕਾਰ ਦੀ ਤਲਾਸ਼ੀ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਇੱਕ ਕਿਲੋ ਅਫੀਮ, ਰਾਮਪੁਰਾ ਫੂਲ ਦੇ 2 ਵਿਅਕਤੀ ਗਿਰਫ਼ਤਾਰ

by Newslineexpres@1

???? ਕਾਰ ਦੀ ਤਲਾਸ਼ੀ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਇੱਕ ਕਿਲੋ ਅਫੀਮ, ਰਾਮਪੁਰਾ ਫੂਲ ਦੇ 2 ਵਿਅਕਤੀ ਗਿਰਫ਼ਤਾਰ  

ਪਟਿਆਲਾ ਵਿਖੇ ਇੱਕ ਕਿਲੋ ਅਫ਼ੀਮ ਸਪਲਾਈ ਕਰਨ ਆ ਰਹੇ ਰਾਮਪੁਰਾ ਫੂਲ ਦੋ ਵਿਅਕਤੀਆਂ ਹਰਦੀਪ ਸਿੰਘ ਅਤੇ ਰਾਮ ਕੁਮਾਰ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਪੁਲਿਸ ਮੁਖੀ ਥਾਣਾ ਸਿਵਲ ਲਾਈਨ ਪਟਿਆਲਾ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨੇੜੇ ਜਦੋਂ ਪੁਲਿਸ ਪਾਰਟੀ ਨੇ ਇਕ ਸਵਿਫ਼ਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਇਕ ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ। ਪਤਾ ਲੱਗਾ ਹੈ ਕਿ ਇਹ ਦੋਂਵੇਂ ਕਥਿਤ ਦੋਸ਼ੀ ਪਿਛਲੇ ਲਗਭਗ ਇਕ ਸਾਲ ਤੋਂ ਇਹ ਧੰਧਾ ਕਰ ਰਹੇ ਹਨ।

*Newsline Express*

Related Articles

Leave a Comment