newslineexpres

Joe Rogan Podcasts You Must Listen
Home AAP ???? ਹਰ ਘਰ ਲਈ ਜ਼ਰੂਰੀ ਤੇ ਅਹਿਮ ਜਾਣਕਾਰੀ !! …

????ਜਨਗਣਨਾ 2027 :  16 ਅਪ੍ਰੈਲ, 2026 ਤੋਂ ਸ਼ੁਰੂ ਹੋ ਜਾਵੇਗੀ ਸਵੈ-ਗਣਨਾ 

???? ਹਰ ਇਕ ਨਿਵਾਸੀ ਦੀ ਗੋਪਨੀਯਤਾ ਅਤੇ ਨਿਜਤਾ ਯਕੀਨੀ ਬਣਾਈ ਜਾਵੇਗੀ

ਚੰਡੀਗੜ੍ਹ/ਪੰਚਕੁਲਾ, 15 ਅਪ੍ਰੈਲ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  

ਜਨਗਣਨਾ-2027 ਤਹਿਤ ਸਵੈ-ਗਣਨਾ ਦੀ ਮੁਹਿੰਮ 16 ਅਪ੍ਰੈਲ ਤੋਂ 30 ਅਪ੍ਰੈਲ, 2026 ਤੱਕ ਚੱਲੇਗੀ, ਜਿਸ ਨਾਲ ਲੋਕ ਔਫੀਸ਼ੀਅਲ ਪੋਰਟਲ se.census.gov.in ਦੇ ਜ਼ਰੀਏ ਆਪਣੀ ਸਵੈ ਗਣਨਾ ਦਾ ਵੇਰਵਾ ਔਨਲਾਈਨ ਜਮ੍ਹਾਂ ਕਰ ਸਕਣਗੇ। ਔਫਿਸ ਆਫ਼ ਦਿ ਰਜਿਸਟ੍ਰਾਰ ਜਨਰਲ ਐਂਡ ਸੈਂਸਸ ਕਮਿਸ਼ਨਰ, ਇੰਡੀਆ ਦੀ ਇਹ ਡਿਜੀਟਲ ਪਹਿਲ, ਨਾਗਰਿਕ-ਕੇਂਦ੍ਰਿਤ ਸ਼ਾਸਨ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਹੈ, ਜਿਸ ਨਾਲ ਹਰਿਆਣਾ ਦੇ ਸ਼ਹਿਰੀ ਅਤੇ ਗ੍ਰਾਮੀਣ ਦੋਵਾਂ ਇਲਾਕਿਆਂ ਦੇ ਪਰਿਵਾਰ ਮੋਬਾਈਲ ਫ਼ੋਨ, ਟੈਬਲੈਟ ਜਾਂ ਕੰਪਿਊਟਰ ਦਾ ਇਸਤੇਮਾਲ ਕਰਕੇ ਕਿਤੋਂ ਵੀ ਹਿੱਸਾ ਲੈ ਸਕਦੇ ਹਨ।

????ਕਿਸੇ ਦਸਤਾਵੇਜ਼ ਦੀ ਲੋੜ ਨਹੀਂ :

????ਫਾਰਮ ਵਿਚ ਲਗਭਗ 33 ਸਵਾਲ :

ਸਵੈ-ਗਣਨਾ ਪੂਰੀ ਤਰ੍ਹਾਂ ਸਵੈ ਘੋਸ਼ਣਾ ਉੱਤੇ ਆਧਾਰਿਤ ਪ੍ਰਕਿਰਿਆ ਹੈ ਅਤੇ ਇਸ ਲਈ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਹੈ। ਨਾਗਰਿਕਾਂ ਨੂੰ ਮੋਬਾਈਲ ਨੰਬਰ ਅਤੇ ਓਟੀਪੀ ਦਾ ਇਸਤੇਮਾਲ ਕਰਕੇ ਪੋਰਟਲ ਉੱਤੇ ਰਜਿਸਟਰ ਕਰਨਾ ਹੋਵੇਗਾ, ਡਿਜੀਟਲ ਮੈਪ ਉੱਤੇ ਆਪਣੇ ਘਰ ਜਾਂ ਥਾਂ ਨੂੰ ਮਾਰਕ ਕਰਨਾ ਹੋਵੇਗਾ, ਅਤੇ ਘਰ ਦੇ ਸਾਰੇ ਮੈਂਬਰਾਂ ਦੇ ਵੇਰਵੇ ਦੇ ਨਾਲ-ਨਾਲ ਘਰ ਦੀ ਸਥਿਤੀ ਅਤੇ ਸੁਵਿਧਾਵਾਂ ਦੀ ਜਾਣਕਾਰੀ ਭਰਨੀ ਹੋਵੇਗੀ। ਇਸ ਫਾਰਮ ਵਿਚ ਲਗਭਗ 33 ਸਵਾਲ ਹਨ, ਜਿਨ੍ਹਾਂ ਵਿਚ ਘਰ ਦੀ ਬਣਾਵਟ, ਘਰ ਦਾ ਟਾਈਪ ਅਤੇ ਸਥਿਤੀ, ਪੀਣ ਦੇ ਪਾਣੀ ਦੀ ਉਪਲਬਧਤਾ, ਬਿਜਲੀ, ਸਫਾਈ, ਅਤੇ ਸਮਾਜਿਕ-ਆਰਥਿਕ ਅਤੇ ਪੜ੍ਹਾਈ-ਲਿਖਾਈ ਦੀ ਜਾਣਕਾਰੀ ਸ਼ਾਮਲ ਹੈ। ਮੋਬਾਈਲ ਨੰਬਰ ਦੇਣਾ ਜ਼ਰੂਰੀ ਹੋਵੇਗਾ। ਜਮ੍ਹਾ ਕਰਨ ਉੱਤੇ, ਇੱਕ ਯੂਨਿਕ ਸੈਲਫ਼-ਐਨਿਊਮਰੇਸ਼ਨ ਆਈ ਡੀ (SE ID) ਬਣੇਗੀ, ਜਿਸ ਨੂੰ ਫੀਲਡ ਵੈਰੀਫਿਕੇਸ਼ਨ ਦੇ ਦੌਰਾਨ ਐਨਿਊਮਰੇਟਰ ਨਾਲ ਸਾਂਝਾ ਕਰਨਾ ਹੋਵੇਗਾ।

????16 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੈਲਫ਼-ਐਨਿਊਮਰੇਸ਼ਨ ਪ੍ਰੋਸੈੱਸ :

????1 ਮਈ ਤੋਂ 30 ਮਈ 2026 ਤੱਕ ਘਰ ਘਰ ਜਾ ਕੇ ਹੋਵੇਗੀ ਹਾਊਸਲਿਸਟਿੰਗ :

ਸਵੈਗਣਨਾ ਚਰਨ ਤੋਂ ਬਾਅਦ 1 ਮਈ ਤੋਂ 30 ਮਈ 2026 ਤੱਕ ਹਾਊਸਲਿਸਟਿੰਗ ਅਤੇ ਗ੍ਰਿਹ ਗਣਨਾ (HLO) ਕੀਤੀ ਜਾਵੇਗੀ। ਗ੍ਰਿਹ ਗਣਨਾ ਦੇ ਦੌਰਾਨ, ਐਨਿਊਮਰੇਟਰ ਔਨਲਾਈਨ ਜਮ੍ਹਾ ਕੀਤੀ ਗਈ ਜਾਣਕਾਰੀ ਨੂੰ ਪ੍ਰਮਾਣਿਤ ਕਰਨ ਅਤੇ ਉਨ੍ਹਾਂ ਘਰਾਂ ਦੀ ਗਣਨਾ ਕਰਨ ਲਈ ਘਰਾਂ ਵਿਚ ਜਾਣਗੇ ਜਿਨ੍ਹਾਂ ਨੇ ਸਵੈਗਣਨਾ ਨਹੀਂ ਕੀਤੀ ਹੈ।

ਸੈਲਫ਼-ਐਨਿਊਮਰੇਸ਼ਨ ਦੀ ਸੁਵਿਧਾ ਸਾਰੇ ਜ਼ਿਲ੍ਹਿਆਂ ਵਿਚ ਉਪਲਬਧ ਹੈ ਅਤੇ ਇਸ ਨੂੰ ਇਸ ਪ੍ਰਕਿਰਿਆ ਨੂੰ ਤੇਜ਼, ਪਾਰਦਰਸ਼ੀ ਅਤੇ ਨਾਗਰਿਕਾਂ ਲਈ ਸਰਲ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਸ ਕੰਮ ਤੋਂ ਇਕੱਠਾ ਕੀਤਾ ਗਿਆ ਡਾਟਾ ਜ਼ਿਲ੍ਹਾ-ਪੱਧਰ ਦੀ ਯੋਜਨਾਬੰਦੀ ਅਤੇ ਹਰਿਆਣਾ ਵਿਚ ਰਾਜ ਦੇ ਵਿਕਾਸ ਅਤੇ ਭਲਾਈ ਦੀਆਂ ਯੋਜਨਾਵਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗਾ। ਇਹ ਸੇਵਾ ਨੂੰ ਬਿਹਤਰ ਬਣਾਉਣ ਵਿਚ ਮਦਦ ਕਰੇਗਾ। ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਨਾਲ ਤੱਥਾਂ ਉੱਤੇ ਆਧਾਰਿਤ ਪ੍ਰਬੰਧਨ ਮਜ਼ਬੂਤ ਹੋਵੇਗਾ ਅਤੇ ਹਰਿਆਣਾ ਦੇ ਵਿਕਾਸ ਵਿਚ ਤੇਜ਼ੀ ਆਵੇਗੀ।

ਨਿਵਾਸੀਆਂ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਗੋਪਨੀਯ ਅਤੇ ਸੁਰੱਖਿਅਤ ਰਹੇਗੀ। ਡਾਟਾ ਦਾ ਇਸਤੇਮਾਲ ਸਿਰਫ਼ ਸਟੈਟਿਸਟੀਕਲ ਉਦੇਸ਼ ਅਤੇ ਸੈਂਸਸ ਐਕਟ ਦੇ ਨਿਯਮਾਂ ਦੇ ਅਨੁਸਾਰ ਡਿਵੈਲਪਮੈਂਟ ਪਲੈਨਿੰਗ ਲਈ ਕੀਤਾ ਜਾਵੇਗਾ। ਨਾਗਰਿਕਾਂ ਨੂੰ ਭਰੋਸਾ ਦਿਲਾਇਆ ਜਾਂਦਾ ਹੈ ਕਿ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਸਭ ਤੋਂ ਜ਼ਰੂਰੀ ਹਨ।

ਹਰਿਆਣਾ ਦੇ ਸਾਰੇ ਨਿਵਾਸੀਆਂ ਤੋਂ ਅਪੀਲ ਹੈ ਕਿ ਉਹ 16 ਅਪ੍ਰੈਲ ਤੋਂ 30 ਅਪ੍ਰੈਲ, 2026 ਤੱਕ ਸੈਲਫ਼-ਐਨਿਊਮਰੇਸ਼ਨ ਪ੍ਰੋਸੈੱਸ ਵਿਚ ਸਰਗਰਮ ਰੂਪ ਨਾਲ ਹਿੱਸਾ ਲੈਣ ਅਤੇ ਜਾਣਕਾਰੀ ਸਹੀ ਅਤੇ ਪੂਰੀ ਤਰ੍ਹਾਂ ਜਮ੍ਹਾਂ ਕਰਨ। ਉਨ੍ਹਾਂ ਦੀ ਭਾਗੀਦਾਰੀ ਇੱਕ ਮਜ਼ਬੂਤ, ਡਾਟਾ-ਡ੍ਰਿਵਨ ਹਰਿਆਣਾ ਬਣਾਉਣ ਵਿਚ ਮਦਦ ਕਰੇਗੀ ਅਤੇ ਇਹ ਯਕੀਨੀ ਬਣਾਵੇਗੀ ਕਿ ਦੇਸ਼ ਦੇ ਸਭ ਤੋਂ ਵੱਡੇ ਪ੍ਰਸ਼ਾਸਕੀ ਪ੍ਰੋਗਰਾਮ ਵਿਚ ਹਰ ਘਰ ਦੀ ਗਣਨਾ ਹੋਵੇ।
Newsline Express

Related Articles

Leave a Comment