ਵੀਰ ਹਕੀਕਤ ਰਾਏ ਸਕੂਲ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਗਈ ਐਨਸੀਸੀ ਦੀ ਟ੍ਰੇਨਿੰਗ
????ਸਾਰੇ ਵਿਦਿਆਰਥੀਆਂ ਨੂੰ ਐਨਸੀਸੀ ਕੈਡਿਟ ਬਣਨਾ ਚਾਹੀਦਾ ਹੈ: ਪ੍ਰਿੰਸੀਪਲ ਸਰਲਾ ਭਟਨਾਗਰ
ਐਨਸੀਸੀ ਬੱਚਿਆਂ ਅਤੇ ਨੌਜਵਾਨਾਂ ਵਿੱਚ ਏਕਤਾ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਲਿਆਉਂਦੀ ਹੈ

ਪਟਿਆਲਾ, 16 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਵੱਖ ਵੱਖ ਗਤੀਵਿਧੀਆਂ ਦੇ ਪ੍ਰੋਗਰਾਮ ਆਯੋਜਿਤ ਕਰਵਾਉਣ ਵਿਚ ਮੋਹਰੀ ਪਟਿਆਲਾ ਦੇ ਮਸ਼ਹੂਰ ਸਕੂਲ “ਵੀਰ ਹਕੀਕਤ ਰਾਏ ਸਕੂਲ” ਵਿਖੇ ਅੱਜ ਐਨਸੀਸੀ ਦੀ ਮਹੱਤਤਾ ਸਮਝਾਉਂਦੇ ਹੋਏ ਭਾਰਤੀ ਹਵਾਈ ਸੈਨਾ ਦੇ ਸਾਰਜੈਂਟ ਕਲਸੀ ਅਤੇ ਕੈਪਟਨ ਜੋਗਿੰਦਰ ਦੀ ਪ੍ਰਧਾਨਗੀ ਹੇਠ ਐਨਸੀਸੀ ਏਅਰ ਵਿੰਗ ਦੇ ਕੈਡਿਟਾਂ ਅਤੇ ਹੋਰ ਵਿਦਿਆਰਥੀਆਂ ਨੂੰ ਏਕਤਾ, ਅਨੁਸ਼ਾਸਨ ਅਤੇ ਧਰਮ ਨਿਰਪੱਖਤਾ ਬਾਰੇ ਜਾਣਕਾਰੀ ਦਿੱਤੀ ਗਈ। ਬੱਚਿਆਂ ਅਤੇ ਨੌਜਵਾਨਾਂ ਨੂੰ ਪਰੇਡ (ਡਰਿੱਲ) ਦੀ ਸਿੱਖਿਆ ਵੀ ਦਿੱਤੀ ਗਈ ਤਾਂ ਜੋ ਉਹ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਣਾ ਸਕਣ। ਉਨ੍ਹਾਂ ਨੇ ਵੀਰ ਹਕੀਕਤ ਰਾਏ ਸਕੂਲ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਜਿੱਥੇ ਇੱਕ ਪਾਸੇ ਸਕੂਲ ਵਿੱਚ ਐਨਸੀਸੀ ਸਿਖਲਾਈ ਦਿੱਤੀ ਜਾ ਰਹੀ ਸੀ, ਦੂਜੇ ਪਾਸੇ ਸਕੂਲ ਵਿੱਚ ਕੋਵਿਡ ਟੀਕਾਕਰਨ ਕੈਂਪ ਵੀ ਸਫਲਤਾਪੂਰਵਕ ਚੱਲ ਰਿਹਾ ਸੀ। ਇਸ ਮੌਕੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਸਰਲਾ ਭਟਨਾਗਰ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਐਨਸੀਸੀ ਵਿੱਚ ਉਤਸਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਾਰੇ ਬੱਚਿਆਂ ਤੇ ਨੌਜਵਾਨਾਂ ਨੂੰ ਐਨਸੀਸੀ ਕੈਡਿਟ ਬਣਨਾ ਚਾਹੀਦਾ ਹੈ, ਇਸ ਨਾਲ ਉਨ੍ਹਾਂ ਵਿੱਚ ਏਕਤਾ, ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਇੱਕ ਬਿਹਤਰ ਭਵਿੱਖ ਬਣਦਾ ਹੈ।
ਇਹ ਸਮੁੱਚਾ ਪ੍ਰੋਗਰਾਮ ਸਕੂਲ ਦੀ ਐਨਸੀਸੀ ਇੰਚਾਰਜ ਸ੍ਰੀਮਤੀ ਸਚਨਾ ਸ਼ਰਮਾ ਅਤੇ ਸਮੂਹ ਅਧਿਆਪਕਾਂ ਦੀ ਨਿਗਰਾਨੀ ਹੇਠ ਸੰਪੰਨ ਹੋਇਆ।