newslineexpres

Home Akali ???? ਹਲਕਾ ਪਟਿਆਲਾ ਸ਼ਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਘਰ-ਘਰ ਕੀਤਾ ਪ੍ਰਚਾਰ

???? ਹਲਕਾ ਪਟਿਆਲਾ ਸ਼ਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਘਰ-ਘਰ ਕੀਤਾ ਪ੍ਰਚਾਰ

by Newslineexpres@1

???? ਹਲਕਾ ਪਟਿਆਲਾ ਸ਼ਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਘਰ-ਘਰ ਕੀਤਾ ਪ੍ਰਚਾਰ

ਪਟਿਆਲਾ, 25 ਮਈ – ਨਿਊਜ਼ਲਾਈਨ ਐਕਸਪ੍ਰੈਸ –         ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਨਾਲ ਸੰਬੰਧਤ ਸਰਦਾਰ ਹਰਦਿਆਲ ਸਿੰਘ ਭੱਟੀ ਵੱਲੋਂ ਹਲਕਾ ਪਟਿਆਲਾ ਸ਼ਹਿਰੀ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਵਿਸ਼ੇਸ਼ ਜਨਸੰਪਰਕ ਮੁਹਿੰਮ ਚਲਾਈ ਗਈ। ਇਸ ਦੌਰਾਨ ਪੋਲਿੰਗ ਸਟੇਸ਼ਨ ਮਾਤਾ ਸਾਹਿਬ ਕੌਰ ਗਰਲ ਐਜੂਕੇਸ਼ਨ ਕਾਲਜ ਪ੍ਰਤਾਪ ਨਗਰ ਦੇ ਪੋਲਿੰਗ ਸਟੇਸ਼ਨ ਨੰਬਰ 16, 17, 18 ਅਤੇ 19 ਅਧੀਨ ਆਉਂਦੇ ਪ੍ਰਤਾਪ ਨਗਰ ਬਲਾਕ ਏ, ਬੀ, ਸੀ, ਡੀ, ਈ, ਐਫ, ਜੀ, ਏਕਤਾ ਐਵਨਿਊ, ਓਵਰਸੀਜ਼ ਇਲਾਕੇ ਅਤੇ ਮਿਲਟਰੀ ਕਲੋਨੀ ਦੇ ਵੋਟਰਾਂ ਨਾਲ ਘਰ-ਘਰ ਜਾ ਕੇ ਰਾਬਤਾ ਕੀਤਾ ਗਿਆ।

ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਪਟਿਆਲਾ ਕੈਂਟ ਪੋਲਿੰਗ ਸਟੇਸ਼ਨ ਨੰਬਰ 20 ਅਤੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਪ੍ਰਤਾਪ ਨਗਰ ਪੋਲਿੰਗ ਸਟੇਸ਼ਨ ਨੰਬਰ 21 ਵਿੱਚ ਵੀ ਜਨਸੰਪਰਕ ਮੁਹਿੰਮ ਚਲਾਈ ਗਈ। ਇਸ ਦੌਰਾਨ ਧਾਮੋ ਮਾਜਰਾ ਰੋਡ, ਨਵਰਤਨ ਕੁੰਜ ਕਲੋਨੀ, ਮਿਲਟਰੀ ਕਲੋਨੀ, ਬਾਬਾ ਬਾਲਕ ਨਾਥ ਮੰਦਰ ਨੇੜਲੇ ਇਲਾਕੇ, ਅਮਨ ਇਨਕਲੇਵ, ਖਾਲਸਾ ਕਾਲਜ ਐਵਨਿਊ, ਮਾਲਵਾ ਇਨਕਲੇਵ ਅਤੇ ਪ੍ਰਤਾਪ ਨਗਰ ਬਲਾਕ ਐਚ ਦੇ ਵੋਟਰਾਂ ਨਾਲ ਵੀ ਮੁਲਾਕਾਤ ਕੀਤੀ ਗਈ।

ਮੁਹਿੰਮ ਦੌਰਾਨ ਨਗਰ ਨਿਵਾਸੀਆਂ ਨੇ ਸਰਦਾਰ ਹਰਦਿਆਲ ਸਿੰਘ ਭੱਟੀ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਲਾਕਾ ਵਾਸੀਆਂ ਨੇ ਸਾਂਝੇ ਤੌਰ ’ਤੇ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਭੱਟੀ ਨੂੰ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਐਲਾਨਿਆ ਜਾਵੇ।

Newsline Express

Related Articles

Leave a Comment