newslineexpres

Breaking News
🚩 ਹਰਮੀਤ ਸਿੰਘ ਪਠਾਣਮਾਜਰਾ ਨੂੰ ਮਿਲੀ ਜ਼ਮਾਨਤ 🚩काली माता मंदिर मुद्दे पर हिंदू संगठनों का शक्ति प्रदर्शन,  🚩धार्मिक भावनाओं की अनदेखी का आरोप, मंदिर प्रबंधन से संवाद कर समाधान निकालने की मांग,  🚩मंदिर परिसर में धार्मिक गतिविधियों को लेकर अनावश्यक प्रतिबंध : पवन गुप्ता 🚩 ਵਿਸ਼ਵ ਤੰਬਾਕੂ ਨਿਸ਼ੇਧ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ 🚩 ਵਾਤਾਵਰਣ ਦੀ ਸਾਂਭ-ਸੰਭਾਲ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ : ਡਾ. ਬਲਬੀਰ ਸਿੰਘ 🚩ਪੰਚਾਇਤ ਵਿਭਾਗ ਦੇ 17 ਪੰਚਾਇਤ ਸਕੱਤਰਾਂ ਦੀ ਮੁਅੱਤਲੀ ਦੀ ਸੂਚੀ ਬਣੀ ਚਰਚਾ ਦਾ ਵਿਸ਼ਾ, ਨਾਂਅ ਤੇ ਬਲਾਕਾਂ ਦੀਆਂ ਗਲਤੀਆਂ ਨੇ ਖੜ੍ਹੇ ਕੀਤੇ ਸਵਾਲ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪਰੇਸ਼ਾਨ, ਕਿਸੇ ਵੀ ਸਮੇਂ ਹੋ ਸਕਦਾ ਹੈ ਵੱਡਾ ਹਾਦਸਾ
Joe Rogan Podcasts You Must Listen
Home ਪੰਜਾਬ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪਰੇਸ਼ਾਨ, ਕਿਸੇ ਵੀ ਸਮੇਂ ਹੋ ਸਕਦਾ ਹੈ ਵੱਡਾ ਹਾਦਸਾ

ਸੜਕ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਪਰੇਸ਼ਾਨ, ਕਿਸੇ ਵੀ ਸਮੇਂ ਹੋ ਸਕਦਾ ਹੈ ਵੱਡਾ ਹਾਦਸਾ

by Newslineexpres@1

ਗੁਰੂ ਨਾਨਕ ਨਗਰ ਨੇੜੇ ਹਨੂੰਮਾਨ ਮੰਦਿਰ ਦੇ ਸਾਹਮਣੇ,ਪਟਿਆਲਾ ਵਿੱਚ ਟੁੱਟੀ ਸੜਕ ਕਾਰਨ ਲੋਕ ਪਰੇਸ਼ਾਨ

ਪਟਿਆਲਾ, 30 ਮਈ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪੁਰਾਣੇ ਬੱਸ ਅੱਡੇ ਤੋਂ ਗੁਰੂ ਨਾਨਕ ਨਗਰ ਵੱਲ ਜਾਂਦੇ ਰਸਤੇ ਨੇੜੇ ਹਨੂੰਮਾਨ ਮੰਦਿਰ ਦੇ ਸਾਹਮਣੇ ਕੁਝ ਦਿਨ ਪਹਿਲਾਂ ਵਿਕਾਸ ਕਾਰਜਾਂ ਲਈ ਸੜਕ ਨੂੰ ਤੋੜਿਆ ਗਿਆ ਸੀ, ਪਰ ਕੰਮ ਮੁਕੰਮਲ ਹੋਣ ਤੋਂ ਬਾਅਦ ਸੜਕ ਦੀ ਢੰਗ ਨਾਲ ਮੁਰੰਮਤ ਨਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਉੱਤੇ ਸਿਰਫ਼ ਬਜਰੀ ਅਤੇ ਕੱਚਾ ਮਾਲ ਪਾ ਕੇ ਕੰਮ ਅਧੂਰਾ ਛੱਡ ਦਿੱਤਾ ਗਿਆ, ਜਿਸ ਨਾਲ ਰੋਜ਼ਾਨਾ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਇਹ ਸੜਕ ਇੱਕ ਮਹੱਤਵਪੂਰਨ ਰਸਤਾ ਹੈ ਕਿਉਂਕਿ ਇਸਦੇ ਨੇੜੇ ਇੱਕ ਸਕੂਲ ਅਤੇ ਹਸਪਤਾਲ ਵੀ ਸਥਿਤ ਹਨ। ਹਰ ਰੋਜ਼ ਸਕੂਲੀ ਬੱਚੇ, ਮਾਪੇ, ਮਰੀਜ਼ ਅਤੇ ਐਂਬੂਲੈਂਸਾਂ ਇਸੇ ਰਸਤੇ ਤੋਂ ਗੁਜ਼ਰਦੀਆਂ ਹਨ। ਟੁੱਟੀ ਹੋਈ ਸੜਕ, ਖੱਡਿਆਂ ਅਤੇ ਖੜ੍ਹੇ ਪਾਣੀ ਕਾਰਨ ਹਾਦਸਿਆਂ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਅਤੇ ਸਕੂਲ ਜਾਣ ਵਾਲੇ ਬੱਚਿਆਂ ਲਈ ਇਹ ਸੜਕ ਬਹੁਤ ਖਤਰਨਾਕ ਬਣ ਚੁੱਕੀ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਰਸਾਤ ਜਾਂ ਪਾਣੀ ਖੜ੍ਹਾ ਹੋਣ ਨਾਲ ਸੜਕ ਉੱਤੇ ਗੰਦਗੀ ਹੋ ਜਾਂਦੀ ਹੈ। ਹਸਪਤਾਲ ਦੇ ਨੇੜੇ ਹੋਣ ਕਾਰਨ ਮਰੀਜ਼ਾਂ ਨੂੰ ਵੀ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਲੋਕਾਂ ਨੇ ਦੱਸਿਆ ਕਿ ਕਈ ਵਾਰ ਟ੍ਰੈਫਿਕ ਜਾਮ ਅਤੇ ਛੋਟੇ ਹਾਦਸਿਆਂ ਦੀ ਸਥਿਤੀ ਵੀ ਬਣ ਚੁੱਕੀ ਹੈ।
ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਕੰਮ ਕਰਨ ਵਾਲੇ ਵਿਭਾਗ ਨੇ ਸੜਕ ਖੋਦਣ ਤੋਂ ਬਾਅਦ ਨਾ ਤਾਂ ਇਸਦੀ ਸਹੀ ਮੁਰੰਮਤ ਕੀਤੀ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਸੁਰੱਖਿਆ ਇੰਤਜ਼ਾਮ ਕੀਤੇ। ਰਾਤ ਸਮੇਂ ਸੜਕ ਉੱਤੇ ਲਾਈਟਾਂ ਜਾਂ ਚੇਤਾਵਨੀ ਬੋਰਡ ਨਾ ਹੋਣ ਕਾਰਨ ਉੱਚੀ ਨੀਵੀਂ ਸੜਕ ਤੇ ਹਾਦਸਿਆਂ ਦਾ ਖਤਰਾ ਹੋਰ ਵੱਧ ਜਾਂਦਾ ਹੈ।
ਗੁਰੂ ਨਾਨਕ ਨਗਰ ਦੇ ਨਿਵਾਸੀਆਂ ਨੇ ਨਗਰ ਨਿਗਮ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਜਲਦ ਤੋਂ ਜਲਦ ਪੱਕੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

Related Articles

Leave a Comment