Skip to main content

newslineexpres

Home Administration ????ਪੰਚਾਇਤ ਵਿਭਾਗ ਦੇ 17 ਪੰਚਾਇਤ ਸਕੱਤਰਾਂ ਦੀ ਮੁਅੱਤਲੀ ਦੀ ਸੂਚੀ ਬਣੀ ਚਰਚਾ ਦਾ ਵਿਸ਼ਾ, ਨਾਂਅ ਤੇ ਬਲਾਕਾਂ ਦੀਆਂ ਗਲਤੀਆਂ ਨੇ ਖੜ੍ਹੇ ਕੀਤੇ ਸਵਾਲ

????ਪੰਚਾਇਤ ਵਿਭਾਗ ਦੇ 17 ਪੰਚਾਇਤ ਸਕੱਤਰਾਂ ਦੀ ਮੁਅੱਤਲੀ ਦੀ ਸੂਚੀ ਬਣੀ ਚਰਚਾ ਦਾ ਵਿਸ਼ਾ, ਨਾਂਅ ਤੇ ਬਲਾਕਾਂ ਦੀਆਂ ਗਲਤੀਆਂ ਨੇ ਖੜ੍ਹੇ ਕੀਤੇ ਸਵਾਲ

by Newslineexpres@1

????ਪੰਚਾਇਤ ਵਿਭਾਗ ਦੇ 17 ਪੰਚਾਇਤ ਸਕੱਤਰਾਂ ਦੀ ਮੁਅੱਤਲੀ ਦੀ ਸੂਚੀ ਬਣੀ ਚਰਚਾ ਦਾ ਵਿਸ਼ਾ, ਨਾਂਅ ਤੇ ਬਲਾਕਾਂ ਦੀਆਂ ਗਲਤੀਆਂ ਨੇ ਖੜ੍ਹੇ ਕੀਤੇ ਸਵਾਲ

????ਵਾਇਰਲ ਲਿਸਟ ਨਾਲ ਬੇਕਸੂਰ ਸਕੱਤਰਾਂ ਦੀ ਵਧੀ ਬੇਚੈਨੀ, ਵਿਭਾਗ ਤੋਂ ਸਪੱਸ਼ਟੀਕਰਨ ਦੀ ਉਡੀਕ

    ਪਟਿਆਲਾ/ਚੰਡੀਗੜ੍ਹ – 30 ਮਈ – ਨਿਊਜ਼ਲਾਈਨ ਐਕਸਪ੍ਰੈਸ –    ਪੰਜਾਬ ਦੇ ਪੰਚਾਇਤ ਵਿਭਾਗ ਵੱਲੋਂ ਇੱਕ ਕਥਿਤ ਘਪਲੇ ਦੇ ਮਾਮਲੇ ਵਿੱਚ ਜ਼ਿਲ੍ਹਾ ਪਟਿਆਲਾ ਦੇ 17 ਪੰਚਾਇਤ ਸਕੱਤਰਾਂ ਨੂੰ ਮੁਅੱਤਲ ਕਰਨ ਸਬੰਧੀ ਜਾਰੀ ਕੀਤੀ ਗਈ ਸੂਚੀ ਨੇ ਵਿਭਾਗ ਅੰਦਰ ਹਲਚਲ ਪੈਦਾ ਕਰ ਦਿੱਤੀ ਹੈ। ਸੂਚੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਨਾ ਸਿਰਫ਼ ਸੰਬੰਧਤ ਕਰਮਚਾਰੀਆਂ, ਸਗੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਕਰਕੇ ਹੜਪੰਚ ਮਚ ਗਿਆ ਹੈ।

ਸੂਤਰਾਂ ਅਨੁਸਾਰ ਮੁਅੱਤਲੀ ਸੂਚੀ ਵਿੱਚ ਕੁਝ ਨਾਮਾਂ ਅਤੇ ਬਲਾਕਾਂ ਸਬੰਧੀ ਸ਼ੰਕਾਵਾਂ ਹੋਣ ਦੀ ਚਰਚਾ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਅਜਿਹੇ ਪੰਚਾਇਤ ਸਕੱਤਰ ਵੀ ਚਰਚਾ ਵਿੱਚ ਆ ਗਏ ਹਨ, ਜਿਨ੍ਹਾਂ ਦਾ ਉਕਤ ਮਾਮਲੇ ਨਾਲ ਕੋਈ ਸਬੰਧ ਨਹੀਂ ਹੈ। ਇਸ ਕਾਰਨ ਕਈ ਕਰਮਚਾਰੀਆਂ ਨੂੰ ਆਪਣੇ ਜਾਣਕਾਰਾਂ ਅਤੇ ਸਹਿਕਰਮੀਆਂ ਨੂੰ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ। 

ਮੁਅੱਤਲ ਸਕੱਤਰਾਂ ਦੀ ਸੂਚੀ ਸਾਹਮਣੇ ਆਉਣ ਤੋਂ ਬਾਅਦ ਕਈ ਸਕੱਤਰਾਂ ਦੇ ਮੋਬਾਈਲ ਫੋਨਾਂ ‘ਤੇ ਲਗਾਤਾਰ ਕਾਲਾਂ ਆਉਣ ਲੱਗੀਆਂ। ਦੋਸਤਾਂ, ਰਿਸ਼ਤੇਦਾਰਾਂ ਅਤੇ ਸਹਿਕਰਮੀਆਂ ਵੱਲੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਸੱਚਮੁੱਚ ਹੀ ਉਨ੍ਹਾਂ ਦਾ ਨਾਮ ਵੀ ਮੁਅੱਤਲੀ ਵਾਲੀ ਸੂਚੀ ਵਿੱਚ ਸ਼ਾਮਲ ਹੈ। ਇਸ ਸਥਿਤੀ ਨੇ ਉਨ੍ਹਾਂ ਕਰਮਚਾਰੀਆਂ ਵਿੱਚ ਬੇਚੈਨੀ ਪੈਦਾ ਕਰ ਦਿੱਤੀ ਜੋ ਆਪਣੇ ਆਪ ਨੂੰ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਅਲੱਗ ਦੱਸ ਰਹੇ ਹਨ।

ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਭਵ ਤੌਰ ‘ਤੇ ਛੁੱਟੀ ਜਾਂ ਹੋਰ ਰੁਝੇਵਿਆਂ ਕਾਰਨ ਕਿਸੇ ਅਧਿਕਾਰੀ ਨਾਲ ਗੱਲਬਾਤ ਨਹੀਂ ਹੋ ਸਕੀ। ਅਧਿਕਾਰਤ ਪ੍ਰਤੀਕਿਰਿਆ ਮਿਲਣ ਉਪਰੰਤ ਉਸ ਨੂੰ ਵੀ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।    Newsline Express

Related Articles

Leave a Comment