ਚੰਡੀਗੜ੍ਹ, 20 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰਿਆਣਾ ਦੇ ਵਾਤਾਵਰਣ ਅਤੇ ਕਲਾਈਮੇਟ ਬਦਲਾਅ ਵਿਭਾਗ ਵੱਲੋਂ 22 ਸਤੰਬਰ, 2021 ਨੂੰ ਵਰਡ ਕਾਰ-ਫਰੀ ਡੇ ਮਨਾਇਆ ਜਾਵੇਗਾ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਕੁਦਰਤੀ ਸਰੰਖਣ ਦੇ ਲਈ ਪੂਰੇ ਵਿਸ਼ਵ ਵਿਚ 22 ਸਤੰਬਰ ਨੂੰ ਵਲਡ ਕਾਰ-ਫਰੀ ਡੇ ਮਨਾਇਆ ਜਾਂਦਾ ਹੈ।
ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਚ ਵੀ ਇਸ ਦਿਨ ਵਲਡ ਕਾਰ-ਫਰੀ ਡੇ-2021 ਮਨਾਇਆ ਜਾਵੇਗਾ, ਜਿਸ ਦੇ ਤਹਿਤ ਮੁੱਖ ਮੰਤਰੀ ਸ੍ਰੀ ਮਨੌਹਰ ਲਾਲ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਸਾਂਕੇਤਿਕ ਤੌਰ ‘ਤੇ ਸੀਐਮ ਹਾਊਸ ਤੋਂ ਸਾਈਕਲ ਰਾਹੀਂ ਆਪਣੇ ਦਫਤਰ (ਸਿਵਲ ਸਕੱਤਰੇਤ ) ਪਹੁੰਚਦਗੇ।