ਨਵੀਂ ਦਿੱਲੀ, 24 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਯੂਨੀਅਨ ਪਬਲਿਕ ਸਰਵਿਸ ਕਮਿਸ਼ਨਜ਼ ਨੇ ਸਿਵਲ ਸੇਵਾਵਾਂ ਪ੍ਰੀਖਿਆ 2020 ਦੇ ਨਤੀਜੇ ਜਾਰੀ ਕਰ ਦਿੱਤੇ ਹਨ। 761 ਉਮੀਦਵਾਰਾਂ ਨੂੰ ਆਈਏਐਸ, ਆਈਪੀਐਸ, ਕੇਂਦਰੀ ਸੇਵਾਵਾਂ ਵਿੱਚ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ। ਸ਼ੁਭਮ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਉਸਨੇ ਆਈਆਈਟੀ ਬੰਬੇ ਤੋਂ ਬੀ ਟੈਕ (ਸਿਵਲ ਇੰਜੀਨੀਅਰਿੰਗ) ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਜਾਗਰਤੀ ਅਵਸਥੀ ਦੂਜਾ ਦਰਜਾ ਪ੍ਰਾਪਤ ਕਰਨ ਵਾਲੀ ਉਮੀਦਵਾਰਾਂ ਵਿੱਚੋਂ ਟਾਪਰ ਹੈ। ਉਸਨੇ ਮੈਨੀਟ ਭੋਪਾਲ ਤੋਂ ਬੀ ਟੈਕ (ਇਲੈਕਟ੍ਰੀਕਲ ਇੰਜੀਨੀਅਰਿੰਗ) ਵਿੱਚ ਗ੍ਰੈਜੂਏਸ਼ਨ ਕੀਤੀ ਹੈ।