???? ਖੁਰਾਕ ਤੇ ਸਿਵਲ ਸਪਲਾਈ ਵੱਲੋਂ ਚਾਵਲਾਂ ਦਾ ਟਰੱਕ ਜ਼ਬਤ: ਆਸ਼ੂ
ਚੰਡੀਗੜ੍ਹ, 5 ਅਕਤੂਬਰ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ : ਖੁਰਾਕ ਤੇ ਸਿਵਲ ਸਪਲਾਈ ਵੱਲੋਂ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਤਰੀਕੇ ਰੀਸਾਈਕਲਿੰਗ/ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਇੱਕ ਚਾਵਲਾਂ ਦੇ ਟਰੱਕ ਨੂੰ ਅੱਜ ਜ਼ਬਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੀਆਂ ਸ੍ਰੀ ਭਾਰਤ ਭੂਸ਼ਣ ਆਸ਼ੂ, ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਵਿੱਚ ਇਹ ਟਰੱਕ ਜ਼ਬਤ ਕੀਤਾ ਗਿਆ ਹੈ, ਜਿਸ ਵਿੱਚ ਦਿੱਲੀ ਦੇ ਰੀਅਲ ਐਗਰੋ ਫੂਡ ਤੋਂ 500 ਕੁਇੰਟਲ ਚਾਵਲ ਅੰਬਾਲਾ ਦੇ ਮਾਂ ਬਾਲਾ ਸੁੰਦਰੀ ਰਾਈਸ ਮਿੱਲ ਸਰਦਹੇੜੀ ਲਈ ਭਰੇ ਗਏ ਸਨ, ਪਰੰਤੂ ਇਹ ਟਰੱਕ ਮੁੱਖ ਮਾਰਗ ਨੂੰ ਛੱਡ ਕੇ ਅੰਦਰੂਨੀ ਸੜਕਾਂ ਰਾਹੀਂ ਪੰਜਾਬ ਰਾਜ ਦੇ ਘਨੌਰ ਹਲਕੇ ਵਿੱਚ ਪਹੁੰਚਣ ਬਾਰੇ ਵਿਭਾਗ ਨੂੰ ਸੂਚਨਾ ਮਿਲੀ ਸੀ।
ਸ੍ਰੀ ਆਸ਼ੂ ਨੂੰ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਟਰੱਕ ਨੰ. ਪੀ.ਬੀ. 03ਵਾਈ 4756 ਨੂੰ ਜਬਤ ਕਰ ਲਿਆ ਗਿਆ ਅਤੇ ਇਸ ਸਬੰਧ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਪੁਲਿਸ ਨੂੰ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਨ ਦੀ ਹਦਾਇਤ ਜਾਰੀ ਕਰ ਦਿੱਤੀਆਂ ਗਈਆਂ ਹਨ।
???? खाद्य एवं सिविल सप्लाई द्वारा चावलों का ट्रक ज़ब्त – आशु
चंडीगढ़, 5 अक्तूबर : न्यूज़लाईन एक्सप्रेस :
ख़ाद्य एवं सिविल सप्लाई द्वारा दूसरे राज्यों से पंजाब में ग़ैर-कानूनी तरीके से रीसाइक्लिंग /बोगस बिलिंग के लिये लाये जा रहे एक चावलों के ट्रक को आज ज़ब्त किया गया।
इस सम्बन्धी जानकारी देते हुये श्री भारत भूषण आशु, ख़ाद्य एवं सिविल सप्लाई मंत्री, पंजाब ने बताया कि पटियाला ज़िले के घनौर हलके में यह ट्रक ज़ब्त किया गया है, जिसमें दिल्ली के रियल एग्रो फूड से 500 क्विंटल चावल अम्बाला के माँ बाला सुंदरी राइस मिल सरदहेड़ी के लिए भरे गए थे, परंतु यह ट्रक मुख्य मार्ग को छोड़ कर अंदरूनी सड़कों के द्वारा पंजाब राज्य के घनौर हलके में पहुँचने संबंधी विभाग को सूचना मिली थी।
श्री आशु को बताया कि सूचना के आधार पर विभाग की तरफ से कार्यवाही करते ट्रक नं. पी.बी. 03वाइ 4756 को ज़ब्त कर लिया गया और इस सम्बन्ध अगली कार्यवाही आरंभ कर दी गई है।
उन्होंने बताया कि विभाग की तरफ से पंजाब पुलिस को इस मामले सम्बन्धी पर्चा दर्ज करने की हिदायत जारी कर दी गई हैं।
*Newsline Express*