???? ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ; ਲੁੱਟਾਂ, ਖੋਹਾਂ, ਡਕੈਤੀਆਂ ਦੇ ਮਾਮਲੇ ਹੱਲ ਕਰਨ ਦੇ ਨਾਲ ਅੰਨ੍ਹੇ ਕਤਲ ਦੀ ਸੁਲਝਾਈ ਗੁੱਥੀ
???? 6 ਦੋਸ਼ੀ ਗਿਰਫ਼ਤਾਰ, ਪਿਸਤੌਲਾਂ, ਤੇਜ਼ ਧਾਰ ਹਥਿਆਰ ਤੇ ਹੋਰ ਸਾਮਾਨ ਬਰਾਮਦ
????ਨਵੀਂ ਹੋਣ ਵਾਲੀ ਵਾਰਦਾਤ ਨੂੰ ਪਹਿਲਾਂ ਹੀ ਰੋਕਿਆ
???? ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ
ਪਟਿਆਲਾ, 19 ਅਕਤੂਬਰ – ਅਸ਼ੋਕ ਵਰਮਾ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਗੁਪਤ ਸੂਚਨਾ ਦੇ ਅਧਾਰ ਉਤੇ ਕਾਰਵਾਈ ਕਰਦਿਆਂ ਸੀ ਆਈ ਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਡਕੈਤੀ, ਲੁੱਟਾਂ, ਖੋਹਾਂ ਤੇ ਕਤਲ ਕਰਨ ਵਾਲੇ ਖਤਰਨਾਕ ਗਿਰੋਹ ਦੇ ਮੈਂਬਰਾਂ ਨੂੰ ਇੱਕ ਹੋਰ ਵਾਰਦਾਤ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਸ੍ਰ ਹਰਚਰਨ ਸਿੰਘ ਭੁੱਲਰ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਗਿਰੋਹ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਦਸਿਆ ਕਿ ਪੁਲਿਸ ਵੱਲੋ ਗਿਰਫ਼ਤਾਰ ਕੀਤੇ ਲੁਟੇਰਾ ਗੈਂਗ ਦੇ 6 ਮੈਂਬਰਾਂ ਕੋਲੋਂ 2 ਨਾਜਾਇਜ਼ ਪਿਸਤੌਲਾਂ, ਤੇਜ਼ ਧਾਰ ਹਥਿਆਰ, ਲੁੱਟੇ ਗਏ ਵਾਹਨ ਸਮੇਤ ਹੋਰ ਸਮਾਨ ਵੀ ਬਰਾਮਦ ਕੀਤਾ ਹੈ। ਸ੍ਰ ਭੁੱਲਰ ਨੇ ਇਸ ਗਿਰੋਹ ਦੇ ਫੜੇ ਜਾਣ ਨਾਲ ਕਈ ਲੁੱਟਾਂ, ਖੋਹਾਂ, ਡਕੈਤੀ ਅਤੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ।
ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅੱਜ ਦੀ ਪ੍ਰੈੱਸ ਕਾਨਫਰੰਸ ਦੌਰਾਨ ਸੀਨੀਅਰ ਪੁਲਿਸ ਕਪਤਾਨ ਐੱਚ ਐੱਸ ਭੁੱਲਰ ਤੋਂ ਅਲਾਵਾ ਐੱਸ ਪੀ ਇਨਵੈਸਟੀਗੇਸ਼ਨ ਪਟਿਆਲਾ ਡਾ. ਮਹਿਤਾਬ ਸਿੰਘ, ਆਈਪੀਐਸ, ਉਪ ਕਪਤਾਨ ਡਿਟੈਕਟਿਵ ਮੋਹਿਤ ਅੱਗਰਵਾਲ, ਉਪ ਕਪਤਾਨ ਪੁਲਿਸ ਨਾਭਾ ਰਾਜੇਸ਼ ਛਿੱਬਰ, ਸੀ ਆਈ ਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵੀ ਮੌਜ਼ੂਦ ਸਨ।
Newsline Express