newslineexpres

Home ਮੁੱਖ ਪੰਨਾ ਮੁੱਖ ਮੰਤਰੀ ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

ਮੁੱਖ ਮੰਤਰੀ ਚੰਨੀ ਬਣੇ ਗੋਲ ਕੀਪਰ, ਮੋਹਾਲੀ ਸਟੇਡੀਅਮ ‘ਚ ਖੇਡੀ ਹਾਕੀ

by Newslineexpres@1

ਚੰਡੀਗੜ੍ਹ- 30 ਅਕਤੂਬਰ– ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਆਮ ਆਦਮੀ ਦੇ ਅਕਸ ਲਈ ਜਾਣੇ ਜਾਂਦੇ ਹਨ। ਕਦੇ ਉਹ ਕਾਲਜ ਦੀ ਸਟੇਜ ‘ਤੇ ਭੰਗੜਾ ਪਾਉਂਦੇ ਅਤੇ ਕਦੇ ਰਸਤੇ ‘ਚ ਰੁਕ ਕੇ ਲੋਕਾਂ ਨੂੰ ਮਿਲਦੇ ਹਨ। ਪਰ ਇਸ ਵਾਰ ਪੰਜਾਬ ਦੇ ਸੀਐਮ ਹਾਕੀ ਦੇ ਮੈਦਾਨ ਵਿੱਚ ਗੋਲਕੀਪਿੰਗ ਕਰਦੇ ਨਜ਼ਰ ਆਏ।  ਦਰਅਸਲ ਸ਼ਨੀਵਾਰ ਸਵੇਰੇ 6:30 ਵਜੇ ਮੋਹਾਲੀ ਇੰਟਰਨੈਸ਼ਨਲ ਸਟੇਡੀਅਮ ‘ਚ ਖਿਡਾਰੀ ਆਮ ਤੌਰ ‘ਤੇ ਅਭਿਆਸ ਕਰਦੇ ਦੇਖੇ ਜਾਂਦੇ ਹਨ। ਪਰ ਸ਼ਨੀਵਾਰ ਨੂੰ ਮਾਹੌਲ ਬਦਲਦਾ ਨਜ਼ਰ ਆਇਆ।

ਸੀਐਮ ਚੰਨੀ ਸਾਢੇ ਛੇ ਵਜੇ ਮੁਹਾਲੀ ਸਟੇਡੀਅਮ ਪੁੱਜੇ। ਸਭ ਤੋਂ ਪਹਿਲਾਂ ਉਹ ਖਿਡਾਰੀਆਂ ਨੂੰ ਮਿਲੇ ਅਤੇ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਖੇਡਣ ਤੋਂ ਰੋਕ ਨਹੀਂ ਸਕੇ ਅਤੇ ਗੋਲਕੀਪਿੰਗ ਦੀ ਸਹੀ ਕਿੱਟ ਪਾ ਕੇ ਗੋਲਕੀਪਰ ਬਣ ਗਏ। ਇਸ ਦੌਰਾਨ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਬਲਜੀਤ ਡਡਵਾਲ ਨੇ ਉਨ੍ਹਾਂ ਨੂੰ ਗੋਲਕੀਪਿੰਗ ਟਿਪਸ ਦਿੱਤੇ। ਇਸ ਦੇ ਨਾਲ ਹੀ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਪ੍ਰਭਜੋਤ ਸਿੰਘ ਵੀ ਚੰਨੀ ਨੂੰ ਅਭਿਆਸ ਕਰਵਾਉਂਦੇ ਹੋਏ ਨਜ਼ਰ ਆਏ।

Related Articles

Leave a Comment