???? ਮਾਡਲ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਦਿੱਤਾ ‘ਗਰੀਨ ਦੀਵਾਲੀ ਕਲੀਨ ਦੀਵਾਲੀ’ ਮਨਾਉਣ ਦਾ ਸੁਨੇਹਾ
ਪਟਿਆਲਾ, 29 ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਪ੍ਰਸਿੱਧ ਮਾਡਲ ਸਕੂਲ ਵਿੱਚ ਸਕੂਲ ਦੇ ਐਨਸੀਸੀ ਕੈਡੇਟ ਜਤਿਨ ਨੇ ਬੱਚਿਆਂ ਨੂੰ ‘ਗਰੀਨ ਦੀਵਾਲੀ ਕਲੀਨ ਦੀਵਾਲੀ’ ਮਨਾਉਣ ਦਾ ਸੁਨੇਹਾ ਦਿੱਤਾ। ਏ.ਐਨ.ਓ. ਸਤਵੀਰ ਸਿੰਘ ਗਿੱਲ ਵੱਲੋਂ ਬੱਚਿਆਂ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਰੁੱਖ ਲਗਾਉਣ ਲਈ ਕਿਹਾ ਗਿਆ ਅਤੇ ਨਾਲ ਹੀ ਪਟਾਕੇ ਚਲਾਕੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ ਬਾਰੇ ਸੁਨੇਹਾ ਦਿੱਤਾ। ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਯੂਨੀਵਰਸਿਟੀ ਕੈਂਪਸ ਵਿਖੇ ਇੱਕ ਰੈਲੀ ਵੀ ਕੱਢੀ ਗਈ ਜਿਸ ਵਿੱਚ ਲੋਕਾਂ ਨੂੰ ‘ਗਰੀਨ ਦੀਵਾਲੀ ਕਲੀਨ ਦੀਵਾਲੀ’ ਮਨਾਉਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮਿਸ ਬਲਵਿੰਦਰ ਕੌਰ, ਸ.ਗਗਨਦੀਪ ਸਿੰਘ, ਸ. ਹਰਪ੍ਰੀਤ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਵੀ ਸਨ।
Newsline Express