???? ਦੀਵਾਲੀ ਮੌਕੇ ਵੀਰ ਹਕੀਕਤ ਰਾਏ ਸਕੂਲ ਵਿਖੇ ਕਰਵਾਇਆ ਰੰਗੋਲੀ ਮੁਕਾਬਲਾ
ਪਟਿਆਲਾ, 29 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੀਵਾਲੀ ਦੇ ਪਵਿੱਤਰ ਅਤੇ ਸ਼ੁਭ ਦਿਹਾੜੇ ਤੇ ਤੀਜੀ ਕਲਾਸ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਰੰਗੋਲੀ ਮੁਕਾਬਲਾ ਕਰਾਇਆ ਗਿਆ।

ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਸੋਹਣੀ ਰੰਗੋਲੀ ਬਣਾਈ। ਇਸ ਮੁਕਾਬਲੇ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ। ਗਰੁੱਪ (A) ਵਿੱਚ ਕਲਾਸ ਤੀਸਰੀ ਤੋਂ ਛੇਵੀਂ , ਗਰੁੱਪ ( B) ਵਿੱਚ ਸੱਤਵੀਂ ਤੋਂ ਦਸਵੀਂ ਅਤੇ ਗਰੁੱਪ (C)ਵਿੱਚ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਪਹਿਲੇ ਵਰਗ ਵਿੱਚ ਛੇਵੀਂ (B) ਨੇ ਪਹਿਲਾ, ਛੇਵੀਂ (A) ਨੇ ਦੂਜਾ ਅਤੇ ਚੌਥੀ ਜਮਾਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਵਰਗ ਵਿਚ ਦਸਵੀਂ (B) ਨੇ ਪਹਿਲਾ, ਸੱਤਵੀਂ (B) ਨੇ ਦੂਜਾ ਅਤੇ ਦਸਵੀਂ (A) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਤੀਜੀ ਵਰਗ ਵਿੱਚ ਗਿਆਰਵੀਂ (D) ਨੇ ਪਹਿਲਾ , ਬਾਰਵੀਂ (A) ਨੇ ਦੂਜਾ ਅਤੇ ਗਿਆਰਵੀਂ (B) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਸਕੂਲ ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ ਨੂੰ ਚਾਕਲੇਟ ਦੇ ਕੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਸਾਰੇ ਸਕੂਲ ਤੇ ਸਟਾਫ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਸਭ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਵਿਪਿਨ ਸ਼ਰਮਾ, ਯਸ਼ਵੰਤ ਸ਼ਰਮਾ ਰਿਟਾਇਰਡ ਅਸੀਸਟੈਂਟ ਕਮਿਸ਼ਨਰ, ਪ੍ਰੋਫੈਸਰ ਜੇ.ਕੇ ਮਿਗਲਾਨੀ ਅਤੇ ਕਾਕਾ ਰਾਮ ਵਰਮਾ ਹਾਜਰ ਰਹੇ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
