newslineexpres

Home ਪੰਜਾਬ ਪਟਿਆਲਾ ਜ਼ਿਲ੍ਹੇ ਵਿੱਚ 3 ਕੋਵਿਡ ਪੋਜ਼ੀਟਿਵ ਅਤੇ 15 ਡੇਂਗੂ ਕੇਸਾਂ ਦੀ ਪੁਸ਼ਟੀ

ਪਟਿਆਲਾ ਜ਼ਿਲ੍ਹੇ ਵਿੱਚ 3 ਕੋਵਿਡ ਪੋਜ਼ੀਟਿਵ ਅਤੇ 15 ਡੇਂਗੂ ਕੇਸਾਂ ਦੀ ਪੁਸ਼ਟੀ

by Newslineexpres@1

    ਪਟਿਆਲਾ, 7 ਨਵੰਬਰ – ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਅੱਜ ਜ਼ਿਲ੍ਹੇ ਵਿੱਚ 3 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ ਜਿਹਨਾਂ ਵਿਚੋਂ 2 ਕੇਸ ਪਟਿਆਲਾ ਸ਼ਹਿਰ ਅਤੇ 1 ਬਲਾਕ ਕਾਲੋਮਾਜਰਾ ਨਾਲ ਸਬੰਧਤ ਹਨ। ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 8  ਹੈ।

ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿਚ ਡੇਂਗੂ ਦੇ 15 ਨਵੇਂ ਕੇਸ ਰਿਪੋਰਟ ਹੋਏ ਹਨ ਜਿਨ੍ਹਾਂ ਵਿਚੋ 11 ਕੇਸ ਸ਼ਹਿਰੀ ਏਰੀਏ ਨਾਲ ਅਤੇ 4 ਕੇਸ ਪਿੰਡਾਂ ਵਿਚੋਂ ਹਨ। ਉਹਨਾਂ ਕਿਹਾ ਕਿ ਰਾਜਪੁਰਾ ਦੇ ਢੇਹਾ ਬਸਤੀ ਵਿੱਚ ਡਾਇਰੀਆ ਦੀ ਸਥਿਤੀ ਕਾਬੂ ਵਿੱਚ ਹੈ। ਅੱਜ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਉੱਥੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਏਰੀਏ ਵਿਚੋਂ ਕੋਈ ਵੀ ਡਾਇਰੀਆ ਦਾ ਨਵਾਂ ਕੇਸ ਰਿਪੋਰਟ ਨਹੀ ਹੋਇਆ।

 

Related Articles

Leave a Comment