newslineexpres

Home Elections ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ ਏ.ਡੀ.ਸੀ. ਵੱਲੋਂ ਨਵੀਆਂ ਵੋਟਾਂ ਬਣਾਉਣ ਤੇ ਸੁਧਾਈ ਦੇ ਕੈਂਪਾਂ ਦਾ ਦੌਰਾ

ਡਵੀਜ਼ਨਲ ਕਮਿਸ਼ਨਰ, ਡਿਪਟੀ ਕਮਿਸ਼ਨਰ ਤੇ ਏ.ਡੀ.ਸੀ. ਵੱਲੋਂ ਨਵੀਆਂ ਵੋਟਾਂ ਬਣਾਉਣ ਤੇ ਸੁਧਾਈ ਦੇ ਕੈਂਪਾਂ ਦਾ ਦੌਰਾ

by Newslineexpres@1

-ਕੈਂਪਾਂ ਤੋਂ ਬਾਅਦ ਬੀ.ਐਲ.ਓ, ਐਸ.ਡੀ.ਐਮ ਜਾਂ ਜ਼ਿਲ੍ਹਾ ਚੋਣ ਦਫ਼ਤਰ ਤੇ ਨੈਸ਼ਨਲ ਸਰਵਿਸ ਵੋਟਰ ਪੋਰਟਲ ‘ਤੇ ਵੀ ਬਣਵਾਈ ਜਾ ਸਕੇਗੀ ਵੋਟ-ਸੰਦੀਪ ਹੰਸ
-ਦੋ ਰੋਜਾ ਵਿਸ਼ੇਸ਼ ਕੈਂਪਾਂ ‘ਚ ਜ਼ਿਲ੍ਹਾ ਸਵੀਪ ਟੀਮ ਨੇ ਨੌਜਵਾਨਾਂ ਨੂੰ ਬੂਥ ਪੱਧਰ ‘ਤੇ ਜਾ ਕੇ ਜਾਗਰੂਕ ਕੀਤਾ

ਪਟਿਆਲਾ, 21 ਨਵੰਬਰ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –  ਪਟਿਆਲਾ ਦੇ ਡਿਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਅਤੇ ਏ.ਡੀ.ਸੀ. (ਜ) ਸ. ਗੁਰਪ੍ਰੀਤ ਸਿੰਘ ਥਿੰਦ ਨੇ ਅੱਜ ਵੱਖ-ਵੱਖ ਬੂਥਾਂ ਦਾ ਦੌਰਾ ਕਰਕੇ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ ਯੋਗਤਾ ਮਿਤੀ 1 ਜਨਵਰੀ 2022 ਤਹਿਤ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਲਈ ਬੂਥ ਪੱਧਰ ‘ਤੇ ਲਗਾਏ ਜਾ ਰਹੇ ਕੈਂਪਾਂ ਦਾ ਜਾਇਜ਼ਾ ਲਿਆ।
ਸ੍ਰੀ ਚੰਦਰ ਗੈਂਦ ਨੇ ਸਰਕਾਰੀ ਮਲਟੀ ਪਰਪਜ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਬੱਘੀ ਖਾਨਾ ਵਿਖੇ ਨਵੀਆਂ ਵੋਟਾਂ ਬਣਾਉਣ ਵਾਲੇ ਕੈਂਪਾਂ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੁੰਦੀਆਂ ਹਨ, ਇਸ ਲਈ ਹਰ ਨਾਗਰਿਕ ਆਪਣੀ ਵੋਟ ਬਣਵਾਏ ਅਤੇ ਵੋਟ ਜਰੂਰ ਪਾਵੇ।


ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਰਕਾਰੀ ਸਮਾਰਟ ਸਕੂਲ ਤ੍ਰਿਪੜੀ, ਹਿੰਦੂ ਪਬਲਿਕ ਸਕੂਲ ਅਤੇ ਮਾਈਲਸਟੋਨ ਪਬਲਿਕ ਸਕੂਲ ਡੀ.ਐਲ.ਐਫ਼ ਕਲੋਨੀ ਦਾ ਦੌਰਾ ਕੀਤਾ। ਇਸੇ ਤਰ੍ਹਾਂ ਏ.ਡੀ.ਸੀ. ਸ. ਗੁਰਪ੍ਰੀਤ ਸਿੰਘ ਥਿੰਦ ਨੇ ਵੀ ਵੱਖ-ਵੱਖ ਪੋਲਿੰਗ ਬੂਥਾਂ ‘ਤੇ ਲਗਾਏ ਜਾ ਰਹੇ ਕੈਂਪਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਤੋਂ ਬਾਅਦ ਆਪਣੇ ਚੋਣ ਬੂਥ ਦੇ ਬੀ ਐਲ ਓ ਨਾਲ ਜਾਂ ਐਸ.ਡੀ.ਐਮ ਦਫ਼ਤਰ ਜਾਂ ਜ਼ਿਲ੍ਹਾ ਚੋਣ ਦਫ਼ਤਰ ਸਮੇਤ ਨੈਸ਼ਨਲ ਸਰਵਿਸ ਵੋਟਰ ਪੋਰਟਲ voteportal.eci.gov.in‘ਤੇ ਸੰਪਰਕ ਕਰਕੇ ਆਪਣੀ ਵੋਟ ਬਣਵਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟ ਸੂਚੀ ‘ਚ ਦਰੁਸਤੀ ਕਰਵਾਉਣ ਜਾਂ ਵੋਟ ਕਟਵਾਉਣ ਲਈ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ। ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਟੋਲ ਫ੍ਰੀ ਨੰਬਰ 1950 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਵੋਟ ਬਣਵਾਉਣ ਲਈ ਫ਼ਾਰਮ ਭਰਨ ਮੌਕੇ ਰੰਗਦਾਰ ਪਾਸਪੋਰਟ ਸਾਈਜ਼ ਫੋਟੋ, ਜਨਮ ਮਿਤੀ ਅਤੇ ਰਿਹਾਇਸ਼ ਦੇ ਪਤੇ ਦਾ ਪ੍ਰਮਾਣ ਲਾਜ਼ਮੀ ਹੈ। ਇਸ ਤੋਂ ਇਲਾਵਾ ਮੋਬਾਈਲ ਐਪ ਵੋਟਰ ਹੈਲਪਲਾਇਨ ਐਪ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਇਸੇ ਦੌਰਾਨ ਹਲਕਾ ਸਨੌਰ ਦੇ ਰਿਟਰਨਿੰਗ ਅਧਿਕਾਰੀ ਡਾ ਦੀਪਕ ਭਾਟੀਆ ਤੇ ਸਵੀਪ ਲਈ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਹੇਠ ਟੀਮ ਨੇ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਬੂਥ ਪੱਧਰ ਉੱਪਰ ਚੋਣਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ  ਚੌਣ ਬੂਥਾਂ ਦਾ ਦੌਰਾ ਕੀਤਾ।
ਡਾ ਭਾਟੀਆ ਨੇ ਨਿੱਜੀ ਤੌਰ ਉੱਪਰ ਵੋਟਰਾਂ ਨੂੰ ਆਨਲਾਈਨ ਵੋਟਰ ਹੈਲਪਲਾਈਨ ਐਪ ਦੀ ਵਰਤੋਂ ਕਰਕੇ ਰਜਿਸਟਰਡ ਕਰਵਾਇਆ ਤੇ ਬੀ.ਐਲ.ਓਜ ਦਾ ਮਨੋਬਲ ਵਧਾਇਆ।ਇਸ ਦੌਰਾਨ ਪਿਛਲੀ ਸਰਸਰੀ ਸੁਧਾਈ ਦੌਰਾਨ ਬਣਾਈਆਂ ਵੋਟਾਂ ਦੇ ਵੋਟਰ ਕਾਰਡ ਵੀ ਵੰਡੇ ਗਏ।
ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਵੋਟਾਂ ਬਨਾਉਣ ਅਤੇ ਚੋਣਾਂ ਦੌਰਾਨ ਵੋਟਰਾਂ ਦੀ 100 ਫ਼ੀਸਦੀ ਸ਼ਮੂਲੀਅਤ ਮੁੱਖ ਉਦੇਸ਼ ਹੈ। ਸਨੌਰ ਵਿੱਚ ਵੋਟਰ ਸਾਖ਼ਰਤਾ ਲਈ ਨੋਡਲ ਅਫਸਰ ਸਵੀਪ ਸਤਵੀਰ ਸਿੰਘ,  ਚੋਣ ਕਾਨੂੰਨਗੋ ਪ੍ਰਦੀਪ ਸ਼ਰਮਾ, ਪਟਿਆਲਾ ਦਿਹਾਤੀ ਵਿੱਚ ਕੁਲਜੀਤ ਸਿੰਘ ਚੋਣ ਕਾਨੂੰਨਗੋ, ਪਟਿਆਲਾ ਸ਼ਹਿਰੀ ਰੁਪਿੰਦਰ ਸਿੰਘ, ਨਾਭਾ ‘ਚ ਪ੍ਰੇਮ ਪੁਰੀ ਅਤੇ ਰਾਜਪੁਰਾ ਵਿਖੇ ਰਮਨਦੀਪ ਸਿੰਘ ਸੋਢੀ ਦੀ ਅਗਵਾਈ ਵਿਚ ਸਵੀਪ ਟੀਮਾਂ ਨੇ ਬੀ ਐਲ ਓਜ ਦਾ ਮਨੋਬਲ ਵਧਾਇਆ ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ।

Related Articles

Leave a Comment