newslineexpres

Breaking News
Home Latest News ???? ਮੇਅਰ ਸੰਜੀਵ ਬਿੱਟੂ ਨੂੰ ਬੜੀ ਛੇਤੀ ਯਾਦ ਆਇਆ ਲੋਕਤੰਤਰ: ਅਕਾਸ਼ ਬੋਕਸਰ

???? ਮੇਅਰ ਸੰਜੀਵ ਬਿੱਟੂ ਨੂੰ ਬੜੀ ਛੇਤੀ ਯਾਦ ਆਇਆ ਲੋਕਤੰਤਰ: ਅਕਾਸ਼ ਬੋਕਸਰ

by Newslineexpres@1

???? ਮੇਅਰ ਸੰਜੀਵ ਬਿੱਟੂ ਨੂੰ ਬੜੀ ਛੇਤੀ ਯਾਦ ਆਇਆ ਲੋਕਤੰਤਰ: ਅਕਾਸ ਬੋਕਸਰ

ਪਟਿਆਲਾ, 20 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ੍ਰੋਮਣੀ ਅਕਾਲੀ ਦਲ ਦੇ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਅਕਾਸ਼ ਬੋਕਸਰ ਵੱਲੋਂ ਮੇਅਰ ਸੰਜੀਵ ਬਿੱਟੂ ਦੇ ਖਿਲਾਫ ਕੌਂਸਲਰਾਂ ਵੱਲੋਂ ਪਾਏ ਗਏ ਬੇਭਰੋਸਗੀ ਦੇ ਮਤੇ ਤੋਂ ਜਿਹੜਾ ਲੋਕਤੰਤਰ ਦੇ ਘਾਣ ਦਾ ਬਿਆਨ ਆਇਆ ‘ਤੇ ਸਖਤ ਪ੍ਰਤੀਕ੍ਰਿਆ ਕੀਤੀ ਗਈ। ਆਕਾਸ਼ ਬੋਕਸਰ ਨੇ ਕਿਹਾ ਕਿ ਜਿਹੜੇ ਸੰਜੀਵ ਬਿੱਟੂ ਅੱਜ ਲੋਕਤੰਤਰ ਦੇ ਘਾਣ ਦੀ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਜਦੋਂ ਸਾਲ 2017 ਵਿਚ ਨਗਰ ਨਿਗਮ ਦੇ ਕੌਂਸਲਰਾਂ ਦੀ ਚੋਣ ਹੋਈ ਤਾਂ ਮੇਅਰ ਬਿੱਟੂ ਨੇ ਹੋਰ ਉਮੀਦਵਾਰਾਂ ਦੇ ਕਾਗਜ ਹੀ ਰੱਦ ਕਰਵਾ ਦਿੱਤੇ ਉਦੋਂ ਲੋਕਤੰਤਰ ਕਿਥੇ ਸੀ। ਜਦੋਂ ਉਮੀਦਵਾਰਾਂ ਨੂੰ ਕੁੱਟ ਕੇ ਬੂਥਾਂ ਤੋਂ ਬਾਹਰ ਕੱਢਿਆ ਗਿਆ ਉਦੋਂ ਲੋਕਤੰਤਰ ਕਿਥੇ ਸੀ, ਜਦੋਂ ਮੈਂਬਰ ਪਾਰਲੀਆਮੈਂਟ ਪ੍ਰਨੀਤ ਕੌਰ ਨੇ ਕੌਂਸਲਰਾਂ ਦੀ ਇੱਛਾ ਦੇ ਵਿਰੁਧ ਜਾ ਕੇ ਸੰਜੀਵ ਬਿੱਟੂ ਨੂੰ ਮੇਅਰ ਬਣਾਇਆ ਤਾਂ ਉਸ ਸਮੇਂ ਲੋਕਤੰਤਰ ਕਿਥੇ ਸੀ। ਜਦੋਂ ਆਮ ਲੋਕਾਂ ਦੀਆਂ ਸਹੀ ਬਿਲਡਿੰਗਾਂ ਢਹਾਈਆਂ ਗਈਆਂ ਅਤੇ ਆਪਣੇ ਚਹੇਤੇ ਕੌਂਸਲਰਾਂ ਦੀਆਂ ਬਣਾਈਆਂ ਗਈਆਂ, ਉਸ ਸਮੇਂ ਲੋਕਤੰਤਰ ਕਿਥੇ ਸੀ। ਜਦੋਂ ਡੇਰੇ ਦੀ ਜਮੀਨ ਲਈ ਸੰਘਰਸ਼ ਲੜ ਰਹੀ ਇੱਕ ਮਹਿਲਾ ਰਜਨੀ ਸ਼ਰਮਾ ਨੂੰ ਇਨਸਾਫ ਦੀ ਬਜਾਏ ਅਫਸਰਾਂ ਤੋਂ ਦਬਕੇ ਮਰਵਾਏ ਗਏ ਉਦੋਂ ਲੋਕੰਤਤਰ ਕਿਥੇ ਸੀ। ਅਕਾਸ਼ ਬੋਕਸਰ ਨੇ ਕਿਹਾ ਕਿ ਜਦੋਂ ਨਿਉ ਮਹਾਂਵੀਰ ਸੇਵਾ ਦਲ ਨੂੰ ਪੰਜ ਸਾਲ ਧਾਰਮਿਕ ਪ੍ਰੋਗਰਾਮ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ ਉਦੋਂ ਲੋਕਤੰਤਰ ਕਿਥੇ ਸੀ। ਅੱਜ ਜਿਹੜਾ ਮੇਅਰ ਬਿੱਟੂ ਸ਼ਰਮਾ ਲੋਕਤੰਤਰ ਦੀ ਦੁਹਾਈ ਦੇ ਰਿਹਾ ਹੈ, ਉਸ ਨੂੰ ਆਪਣਾ ਸਮਾਂ ਯਾਦ ਕਰਨਾ ਚਾਹੀਦਾ ਹੈ। ਅਕਾਸ਼ ਬੋਕਸਰ ਨੇ ਕਿਹਾ ਕਿ ਲੋਕੰਤਤਰ ਸਾਰਿਆਂ ਲਈ ਹੁੰਦਾ ਹੈ ਅਤੇ ਇਸ ਦਾ ਘਾਣ ਕਰਨ ਵਾਲੇ ਨੂੰ ਇਹ ਸਮਝਣਾ ਚਾਹੀਦਾ ਸੀ ਕਿ ਜਦੋਂ ਉਹ ਲੋਕਤੰਤਰ ਦਾ ਘਾਣ ਕਰ ਰਿਹਾ ਹੈ ਤਾਂ ਉਸ ਦੀ ਵੀ ਇੱਕ ਦਿਨ ਵਾਰੀ ਆਉਣੀ ਹੈ। ਇਸ ਮੌਕੇ ਐਸ.ਸੀ ਵਿੰਗ ਦੇ ਜਿਲਾ ਪ੍ਰਧਾਨ ਹੈਪੀ ਲੋਹਟ, ਜਸਪ੍ਰੀਤ ਸਿੰਘ ਲੱਕੀ, ਅਮਿਤ ਸ਼ਰਮਾ, ਭੁਪਿੰਦਰ ਕੁਮਾਰ, ਬਿੰਦਰ ਸਿੰਘ ਨਿੱਕੂ, ਅਨਿਲ ਸ਼ਰਮਾ, ਮੋਨੂੰ ਸੇਵਾਦਾਰ, ਦਿਨੇਸ਼, ਰੋਹਿਤ, ਦਵਿੰਦਰ ਚਹਿਲ ਅਤੇ ਦੀਪ ਰਾਜਪੂਤ ਆਦਿ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।
Newsline Express

ਅਕਾਸ਼ ਬੋਕਸਰ ਅਤੇ ਹੈਪੀ ਲੋਹਟ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

*Newsline Express*

Related Articles

Leave a Comment